ਜਲੰਧਰ ਦੀ ਦੌਲਤਪੁਰੀ ‘ਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਜੰਮ ਕੇ ਚੱਲੇ ਇੱਟਾਂ-ਰੋੜੇ (ਤਸਵੀਰਾਂ)

Fight

ਜਲੰਧਰ ਦੀ ਦੌਲਤਪੁਰੀ ‘ਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਜੰਮ ਕੇ ਚੱਲੇ ਇੱਟਾਂ-ਰੋੜੇ (ਤਸਵੀਰਾਂ),ਜਲੰਧਰ: ਜਲੰਧਰ ਦੇ ਦੌਲਤਪੁਰੀ ਮੁਹੱਲੇ ‘ਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਅੱਜ ਇਥੇ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਇਸ ਦੌਰਾਨ ਦੋਵੇਂ ਧਿਰਾਂ ‘ਚ ਇੱਟਾਂ-ਰੋੜੇ ਵੀ ਚੱਲੇ। ਇਸ ਮਾਮਲੇ ਸਬੰਧੀ ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਉਸ ਦੇ ਬੱਚੇ ਬਾਹਰ ਚੌਕ ‘ਚ ਬੈਡਮਿੰਟਨ ਖੇਡ ਰਹੇ ਸਨ ਕਿ ਇਸੇ ਦੌਰਾਨ ਰਿਸ਼ਤੇ ‘ਚ ਲੱਗਦੇ ਉਸ ਦੇ ਮਾਮੇ ਲਾਹੋਰੀ ਰਾਮ ਨਾਲ ਕਿਸੇ ਗੱਲ ਤੋਂ ਬਹਿਸ ਹੋ ਗਈ।

ਇਹ ਬਹਿਸ ਇੰਨੀ ਵੱਧ ਗਈ ਕਿ ਇਸ ਤੋਂ ਬਾਅਦ ਗੁੱਸੇ ‘ਚ ਆਏ ਲਾਹੋਰੀ ਰਾਮ ਨੇ ਆਪਣੇ ਬੱਚਿਆਂ ਦੇ ਨਾਲ ਮਿਲ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਹੋਰ ਪੜ੍ਹੋ: ਲੁਧਿਆਣਾ ਤੋਂ ਜਲੰਧਰ ਚੂਰਾ-ਪੋਸਤ ਸਪਲਾਈ ਕਰਨ ਵਾਲਾ ਸਮੱਗਲਰ ਚੜ੍ਹਿਆ ਪੁਲਿਸ ਅੜਿੱਕੇ

ਲਾਹੋਰੀ ਰਾਮ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਕੁਝ ਨੌਜਵਾਨ ਨਸ਼ੇ ‘ਚ ਟੱਲੀ ਹੋ ਕੇ ਇਥੇ ਚੌਕ ‘ਚ ਖੜ੍ਹੇ ਰਹਿੰਦੇ ਹਨ ਅਤੇ ਇਕ 70 ਸਾਲਾ ਬਜ਼ੁਰਗ ਨੇ ਉਨ੍ਹਾਂ ਨੂੰ ਇਥੇ ਖੜ੍ਹੇ ਹੋਣ ਤੋਂ ਰੋਕਿਆ ਤਾਂ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

-PTC News