Fri, Apr 26, 2024
Whatsapp

ਪੈਟਰੋਲ ਪੰਪ ਦੇ ਕਰਮਚਾਰੀ ਦੀ ਅਣਗਹਿਲੀ ਕਾਰਨ ਨੌਜਵਾਨ ਦੀ ਹੋਈ ਮੌਤ, ਜਾਣੋ ਪੂਰਾ ਮਾਮਲਾ

Written by  Jashan A -- May 27th 2019 03:09 PM
ਪੈਟਰੋਲ ਪੰਪ ਦੇ ਕਰਮਚਾਰੀ ਦੀ ਅਣਗਹਿਲੀ ਕਾਰਨ ਨੌਜਵਾਨ ਦੀ ਹੋਈ ਮੌਤ, ਜਾਣੋ ਪੂਰਾ ਮਾਮਲਾ

ਪੈਟਰੋਲ ਪੰਪ ਦੇ ਕਰਮਚਾਰੀ ਦੀ ਅਣਗਹਿਲੀ ਕਾਰਨ ਨੌਜਵਾਨ ਦੀ ਹੋਈ ਮੌਤ, ਜਾਣੋ ਪੂਰਾ ਮਾਮਲਾ

ਪੈਟਰੋਲ ਪੰਪ ਦੇ ਕਰਮਚਾਰੀ ਦੀ ਅਣਗਹਿਲੀ ਕਾਰਨ ਨੌਜਵਾਨ ਦੀ ਹੋਈ ਮੌਤ, ਜਾਣੋ ਪੂਰਾ ਮਾਮਲਾ,ਜਲੰਧਰ: ਜਲੰਧਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਇਥੇ ਇੱਕ ਪੈਟਰੋਲ ਪੰਪ ਦੇ ਕਰਮਚਾਰੀ ਵੱਲੋਂ ਇੱਕ ਐਂਬੂਲੈਂਸ ਵਿੱਚ ਪੈਟਰੋਲ ਦੀ ਜਗ੍ਹਾ ਡੀਜ਼ਲ ਪਾਏ ਜਾਣ ਕਰਕੇ ਇੱਕ ਮਰੀਜ਼ ਦੀ ਮੌਤ ਹੋ ਗਈ । ਦਰਅਸਲ ਜਲੰਧਰ ਦੇ ਜੰਡਿਆਲਾ ਇਲਾਕੇ ਦਾ ਇੱਕ ਉੱਨੀ ਸਾਲ ਦਾ ਨੌਜਵਾਨ ਅਜੈ ਜਿਸ ਨੂੰ ਕਿ ਛਾਤੀ ਵਿੱਚ ਇਨਫੈਕਸ਼ਨ ਦੀ ਬੀਮਾਰੀ ਸੀ। [caption id="attachment_300447" align="aligncenter" width="300"]jld ਪੈਟਰੋਲ ਪੰਪ ਦੇ ਕਰਮਚਾਰੀ ਦੀ ਅਣਗਹਿਲੀ ਕਾਰਨ ਨੌਜਵਾਨ ਦੀ ਹੋਈ ਮੌਤ, ਜਾਣੋ ਪੂਰਾ ਮਾਮਲਾ[/caption] ਅੱਜ ਸਵੇਰੇ ਜਦ ਇਸ ਨੌਜਵਾਨ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਇਸ ਦੇ ਘਰ ਵਾਲੇ ਇਸ ਨੂੰ ਐਂਬੂਲੈਂਸ ਵਿੱਚ ਪਾ ਕੇ ਜਲੰਧਰ ਦੇ ਸਿਵਲ ਹਾਸਪੀਟਲ ਲਿਆਏ। ਐਤਵਾਰ ਦੇਰ ਰਾਤ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਡਾਕਟਰਾਂ ਨੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਜਿਸ ਤੋਂ ਬਾਅਦ ਮਰੀਜ਼ ਦੇ ਘਰਦੇ ਸਿਵਲ ਹਸਪਤਾਲ ਤੋਂ ਇੱਕ ਐਂਬੂਲੈਂਸ ਲੈ ਕੇ ਚੰਡੀਗੜ੍ਹ ਵੱਲ ਰਵਾਨਾ ਹੋਏ। ਹੋਰ ਪੜ੍ਹੋ:ਮੀਡੀਆ ਨੇ ਬਹਾਦੁਰੀ ਨਾਲ ਪਹੁੰਚਾਈ ਹਰ ਖਬਰ ਆਮ ਲੋਕਾਂ ਨੂੰ, ਡੇਰਾ ਪ੍ਰੇਮੀਆਂ ਦੇ “ਦੰਗਾ” ਦ੍ਰਿਸ਼ ਦਿਖਾਉਂਦਿਆਂ ਖਾਧੀਆਂ ਸੱਟਾਂ [caption id="attachment_300448" align="aligncenter" width="300"]jld ਪੈਟਰੋਲ ਪੰਪ ਦੇ ਕਰਮਚਾਰੀ ਦੀ ਅਣਗਹਿਲੀ ਕਾਰਨ ਨੌਜਵਾਨ ਦੀ ਹੋਈ ਮੌਤ, ਜਾਣੋ ਪੂਰਾ ਮਾਮਲਾ[/caption] ਐਂਬੂਲੈਂਸ ਵਿੱਚ ਪੈਟਰੋਲ ਘੱਟ ਹੋਣ ਕਰਕੇ ਐਂਬੂਲੈਂਸ ਨੂੰ ਜਲੰਧਰ ਦੇ ਇੱਕ ਪੈਟਰੋਲ ਪੰਪ ਵਿਖੇ ਰੋਕਿਆ ਗਿਆ। ਇਸ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਇਸ ਐਂਬੂਲੈਂਸ ਪੈਟਰੋਲ ਦੀ ਜਗ੍ਹਾ ਡੀਜ਼ਲ ਪਾ ਦੇਣ ਕਰਕੇ ਐਂਬੂਲੈਂਸ ਉੱਥੇ ਬੰਦ ਹੋ ਗਈ । ਜਿਸ ਤੋਂ ਬਾਅਦ ਮਰੀਜ਼ ਨੂੰ ਚੰਡੀਗੜ੍ਹ ਲਿਆਉਣ ਲਈ ਦੂਸਰੀ ਐਂਬੂਲੈਂਸ ਦਾ ਇੰਤਜ਼ਾਮ ਤੇ ਕੀਤਾ ਗਿਆ ਪਰ ਜਦ ਤੱਕ ਦੂਸਰੀ ਐਂਬੂਲੈਂਸਾਂ ਦੀ ਮਰੀਜ਼ ਦੀ ਪੈਟਰੋਲ ਪੰਪ ਤੇ ਹੀ ਮੌਤ ਹੋ ਗਈ। [caption id="attachment_300450" align="aligncenter" width="300"]jld ਪੈਟਰੋਲ ਪੰਪ ਦੇ ਕਰਮਚਾਰੀ ਦੀ ਅਣਗਹਿਲੀ ਕਾਰਨ ਨੌਜਵਾਨ ਦੀ ਹੋਈ ਮੌਤ, ਜਾਣੋ ਪੂਰਾ ਮਾਮਲਾ[/caption] ਫਿਲਹਾਲ ਇਹ ਘਟਨਾ ਅਣਗਹਿਲੀ ਗਲਤੀ ਜਾਂ ਫਿਰ ਜਾਣ ਕੇ ਹੋਈ ਹੈ ਇਸ ਦੀ ਜਾਂਚ ਜਲੰਧਰ ਦੀ ਪੁਲਿਸ ਕਰ ਰਹੀ ਹੈ ਉਧਰ ਦੂਸਰੇ ਪਾਸੇ ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਪੈਟਰੋਲ ਪਾਉਣ ਵਾਲਾ ਲੜਕਾ ਇੱਥੇ ਨਵਾਂ ਨਵਾਂ ਲੱਗਾ ਸੀ ਅਤੇ ਉਸ ਨੇ ਗਲਤੀ ਨਾਲ ਪੈਟਰੋਲ ਦੀ ਜਗ੍ਹਾ ਐਂਬੂਲੈਂਸ ਵਿੱਚ ਡੀਜ਼ਲ ਪਾ ਦਿੱਤਾ। -PTC News  


Top News view more...

Latest News view more...