Fri, Apr 19, 2024
Whatsapp

ਜਲੰਧਰ ਪੁਲਿਸ ਨੇ ਕੋਬਰਾ ਗੈਂਗ ਦਾ ਮੁਖੀਆ ਗੈਂਗਸਟਰ ਇਕਬਾਲ ਸਿੰਘ ਅਫ਼ਰੀਦੀ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

Written by  Jashan A -- March 19th 2019 08:26 PM
ਜਲੰਧਰ ਪੁਲਿਸ ਨੇ ਕੋਬਰਾ ਗੈਂਗ ਦਾ ਮੁਖੀਆ ਗੈਂਗਸਟਰ ਇਕਬਾਲ ਸਿੰਘ ਅਫ਼ਰੀਦੀ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

ਜਲੰਧਰ ਪੁਲਿਸ ਨੇ ਕੋਬਰਾ ਗੈਂਗ ਦਾ ਮੁਖੀਆ ਗੈਂਗਸਟਰ ਇਕਬਾਲ ਸਿੰਘ ਅਫ਼ਰੀਦੀ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

ਜਲੰਧਰ ਪੁਲਿਸ ਨੇ ਕੋਬਰਾ ਗੈਂਗ ਦਾ ਮੁਖੀਆ ਗੈਂਗਸਟਰ ਇਕਬਾਲ ਸਿੰਘ ਅਫ਼ਰੀਦੀ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ,ਜਲੰਧਰ: ਆਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਗੈਂਗਸਟਰਾਂ ਅਤੇ ਸਮਾਜ-ਵਿਰੋਧੀ ਤੱਤਾਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਨਾਲ ਇਕ ਸਾਂਝੇ ਅਪ੍ਰੇਸ਼ਨ ਦੌਰਾਨ ਬਦਨਾਮ ਕੋਬਰਾ ਗੈਂਗ ਦੇ ਮੁਖੀ, ਗੈਂਗਸਟਰ ਇਕਬਾਲ ਸਿੰਘ ਅਫ਼ਰੀਦੀ ਨੂੰ ਹਥਿਆਰ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ ਹੈ। [caption id="attachment_271768" align="aligncenter" width="169"]jld ਜਲੰਧਰ ਪੁਲਿਸ ਨੇ ਕੋਬਰਾ ਗੈਂਗ ਦਾ ਮੁਖੀਆ ਗੈਂਗਸਟਰ ਇਕਬਾਲ ਸਿੰਘ ਅਫ਼ਰੀਦੀ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ[/caption] ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਇਕਬਾਲ ਸਿੰਘ ਉਰਫ ਅਫਰੀਦੀ (32 ਸਾਲ) ਪੁੱਤਰ ਦਿਲਸ਼ਾਦ ਸਿੰਘ ਨਿਵਾਸੀ ਪਿੰਡ ਫਤਿਹਾਬਾਦ, ਖਡੂਰ ਸਾਹਿਬ, ਤਰਨ ਤਾਰਨ ਦੇ ਵਜੋਂ ਹੋਈ ਹੈ।ਇਕ ਪ੍ਰੈਸ ਕਾਨਫਰੰਸ ਵਿਚ ਏਆਈਜੀ ਕਾਊਂਟਰ ਇੰਟੈਲੀਜੈਂਸ ਸ੍ਰੀ ਹਰਕਮਲਪ੍ਰੀਤ ਸਿੰਘ ਖਖ ਨੇ ਕਿਹਾ ਕਿ ਅਫਰੀਦੀ ਮਾਝਾ ਖੇਤਰ ਦਾ ਇਕ ਬਦਨਾਮ ਗੈਂਗਸਟਰ ਹੈ ਅਤੇ ਪੁਲਿਸ ਨੂੰ ਕਈ ਕੇਸਾਂ ਵਿਚ ਲੋੜੀਂਦਾ ਸੀ ਜਿਹਨਾਂ ਵਿਚ ਪਿਛਲੇ ਸਾਲ ਫਤਿਹਾਬਾਦ ਕਸਬੇ 'ਚ ਕਥਿਤ ਤੌਰ' ਤੇ ਇਕ ਔਰਤ ਨੂੰ ਕਥਿਤ ਤੌਰ 'ਤੇ ਉਸ ਦੇਕਪੜੇ ਫਾੜ ਕਰ ਉਸ ਦੀ ਬੇਪੱਤੀ ਕਰਨ ਅਤੇ ਜ਼ਿਲ੍ਹੇ ਦੇ ਗੋਇੰਦਵਾਲ ਸਾਹਿਬ' ਦੇ ਮੁੱਖ ਬਾਜ਼ਾਰ ਵਿਚ ਹੋਏ ਗੈਂਗਵਾਰ, ਜਿਸ ਵਿਚ ਚਾਰ ਵਿਅਕਤੀ ਮਾਰੇ ਗਏ ਸਨ, ਮੁੱਖ ਤੋਰ ਤੇ ਵਰਨਣਯੋਗ ਹਨ। ਅੱਜ, ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੂੰ ਇੱਕ ਸੋਰਸ ਰਾਹੀਂ ਗੁਪਤ ਸੂਚਨਾ ਪ੍ਰਾਪਤ ਹੋਈ ਹੈ ਕਿ ਪੁਲਿਸ ਨੂੰ ਕਈ ਕੇਸਾਂ ਵਿੱਚ ਲੋੜੀਂਦਾ ਗੈਂਗਸਟਰ ਇਕਬਾਲ ਸਿੰਘ ਅਫਰੀਦੀ, ਜੋ ਜਲੰਧਰ ਦੇ ਇਲਾਕੇ ਵਿੱਚ ਆਪਣੀ ਟੋਇਟਾ ਕੋਰੋਲਾ ਕਾਰ ਵਿੱਚ ਘੁੰਮ ਰਿਹਾ ਹੈ ਅਤੇ ਉਹ ਇੱਥੇ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। [caption id="attachment_271769" align="aligncenter" width="169"]jld ਜਲੰਧਰ ਪੁਲਿਸ ਨੇ ਕੋਬਰਾ ਗੈਂਗ ਦਾ ਮੁਖੀਆ ਗੈਂਗਸਟਰ ਇਕਬਾਲ ਸਿੰਘ ਅਫ਼ਰੀਦੀ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ[/caption] ਪੁਲਿਸ ਸੋਰਸ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਮਹੱਤਵ ਨੂੰ ਪਛਾਣਦੇ ਹੋਏ, ਏ.ਆਈ.ਜੀ. ਸ੍ਰੀ ਖਖ ਨੇ ਤੁਰੰਤ ਐਸਐਸਪੀ ਜਲੰਧਰ ਦਿਹਾਤੀ ਸ਼੍ਰੀ ਨਵਜੋਤ ਸਿੰਘ ਮਾਹਲ ਜੀ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਤੇ ਪੁਲਿਸ ਥਾਣਾ ਮਕਸੂਦਾਂ ਦੇ ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਤਿਆਰ ਕਰ ਕੇ ਸ਼ੱਕੀ ਕਾਰ ਨੂੰ ਘੇਰ ਦੋਸ਼ੀ ਨੂੰ ਤੁਰੰਤ ਗਿਰਫ਼ਤਾਰ ਕਰਨ ਲਈ ਰਵਾਨਾ ਕੀਤੀ। ਜਿਸ ਤੇ ਕਾਰਵਾਈ ਕਰਦੇ ਪੁਲਿਸ ਟੀਮ ਵਲੋਂ ਉਸ ਨੂੰ ਗੈਰ ਕਾਨੂਨੀ ਹਥਿਆਰਾਂ ਅਤੇ ਕਰੋਲਾ ਕਾਰ ਸਮੇਤ ਗਿਰਫਤਾਰ ਕਰ ਲਿਆ। ਹੋਰ ਪੜ੍ਹੋ: 10 ਸਾਲਾ ਬੱਚੇ ਨੇ Qantas ਏਅਰਲਾਈਨ ਦੇ ਸੀ.ਈ.ਓ. ਨੂੰ ਲਿਖੀ ਚਿੱਠੀ, ਕਿਹਾ ਇਹ, ਤੁਸੀਂ ਵੀ ਪੜ੍ਹੋ ਉਹਨਾ ਨੇ ਅੱਗੇ ਕਿਹਾ ਕਿ ਗ੍ਰਿਫ਼ਤਾਰ ਗੈਂਗਸਟਰ ਅਫਰੀਦੀ ਦੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਅਫ਼ਰੀਦੀ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਅਪਰਾਧਿਕ ਜੀਵਨ ਦੇ ਪਿਛਲੇ 15 ਸਾਲਾਂ ਦੌਰਾਨ 20 ਤੋਂ ਵੱਧ ਕੇਸਾਂ ਵਿੱਚ ਸ਼ਾਮਲ ਰਿਹਾ ਹੈ।ਵਧੇਰੇ ਜਾਣਕਾਰੀ ਦਿੰਦੇ ਹੋਏ ਏਆਈਜੀ ਸ੍ਰੀ ਹਰਕਮਲਪ੍ਰੀਤ ਸਿੰਘ ਖਖ ਨੇ ਕਿਹਾ ਕਿ ਅਫਰੀਦੀ ਨੇ ਕਾਲਜ ਦੀ ਪੜ੍ਹਾਈ ਵਿਚਾਲੇ ਛੱਡਣ ਮਗਰੋਂ ਕੋਬਰਾ ਗੈਂਗ ਨਾਮਕ ਗੈਂਗ ਦਾ ਗਠਨ ਕੀਤਾ ਜੋ ਜ਼ਬਰਦਸਤੀ ਉਗਰਾਹੀ, ਗੈਂਗਵਾਰ, ਕਤਲ ਅਤੇ ਕਤਲ ਦੇ ਯਤਨਾਂ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਇਸ ਤੋ ਪਹਿਲਾਂ ਵੀ ਅਫਰੀਦੀ ਨੂੰ ਵਖ ਵਖ ਥਾਣਿਆਂ ਦੀ ਪੁਲਿਸ ਵਲੋਂ ਗਿਰਫਤਾਰ ਕਰ ਤਿੰਨ ਵਾਰ ਜੇਲ੍ ਭੇਜਿਆ ਜਾ ਚੁੱਕਾ ਹੈ, 2006 ਵਿਚ ਪਹਿਲੀ ਵਾਰ, 2012 ਵਿਚ ਦੂਜੀ ਵਾਰ ਅਤੇ 2015 ਵਿਚ ਤੀਜੀ ਵਾਰ। ਸਾਲ 2007 ਵਿਚ ਜਦੋਂ ਉਸ ਨੂੰ ਅਦਾਲਤ ਵਿਚ ਪੇਸ਼ੀ ਲਈ ਲਿਆਂਦਾ ਗਿਆ ਸੀ ਤਾਂ ਉਸ ਨੇ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਅਸਫਲ ਕੋਸ਼ਿਸ ਕੀਤੀ ਤੇ ਸਾਲ 2009 ਵਿਚ ਦੁਬਾਰਾ ਉਹ ਪੇਸ਼ੀ ਦੋਰਾਨ ਪੁਲਿਸ ਹਿਰਾਸਤ ਵਿਚੋਂ ਭੱਜ ਨਿਕਲਿਆ ਸੀ। [caption id="attachment_271770" align="aligncenter" width="300"]jld ਜਲੰਧਰ ਪੁਲਿਸ ਨੇ ਕੋਬਰਾ ਗੈਂਗ ਦਾ ਮੁਖੀਆ ਗੈਂਗਸਟਰ ਇਕਬਾਲ ਸਿੰਘ ਅਫ਼ਰੀਦੀ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ[/caption] ਏਆਈਜੀ ਸ੍ਰੀ ਖੱਖ ਨੇ ਅੱਗੇ ਕਿਹਾ ਕਿ ਅਫਰੀਦੀ ਨੂੰ ਆਖਰੀ ਵਾਰ 2016 ਵਿਚ ਮੋਹਾਲੀ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਓਹ ਜਨਵਰੀ 2017 ਦੇ ਮਹੀਨੇ ਵਿਚ ਜ਼ਮਾਨਤ 'ਤੇ ਬਾਹਰ ਆਇਆ ਸੀ, ਪਰ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਉਹ ਆਪਣੀ ਅਪਰਾਧਕ ਕਾਰਵਾਈਆਂ ਨੂੰ ਨਹੀਂ ਰੋਕ ਸਕਿਆ। ਹੁਣ ਵੀ ਅਦਾਲਤ ਵਲੋਂ ਕੁਝ ਮਾਮਲਿਆਂ ਵਿਚ ਉਸ ਨੂੰ ਭਗੋੜਾ ਵੀ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਮੀਡੀਆ ਨੂੰ ਅੱਗੇ ਦੱਸਿਆ ਕਿ 3 ਫਰਵਰੀ ਨੂੰ 2018 ਨੂੰ, ਗੈਂਗਸਟਰ ਅਫਰੀਦੀ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੇ ਕਸਬਾ ਫਤਿਹਾਬਾਦ ਵਿੱਚ ਇੱਕ ਔਰਤ ਦੇ ਕੱਪਡ਼ੇ ਪਾੜ ਕੇ ਬੇਇੱਜਤ ਕੀਤਾ ਸੀ, ਉਸ ਔਰਤ ਦੇ ਪਤੀ ਦੀ ਸ਼ਿਕਾਇਤ 'ਤੇ ਭਾਰਤੀ ਦੰਡ ਵਿਧਾਨ ਦੀ ਧਾਰਾਵਾਂ 452, 323, 354-ਬੀ, 506 ਅਤੇ 34 ਅਤੇ ਅਸਲਾ ਐਕਟ 25, 54 ਅਤੇ 59 ਦੇ ਤਹਿਤ ਇਸ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਅਗਸਤ 2018 ਵਿੱਚ, ਗੋਇੰਦਵਾਲ ਸਾਹਿਬ ਦੇ ਮੁੱਖ ਬਾਜ਼ਾਰ ਵਿੱਚ ਦੋ ਪੁਰਾਣੇ ਦੁਸ਼ਮਣ ਗੁੱਟਾਂ ਵਿੱਚ ਇੱਕ ਗੈਂਗਵਾਰ ਹੋਈ ਸੀ। ਇਸ ਗੈਂਗਵਾਰ ਵਿਚ ਹੋਈ ਫਾਇਰਿੰਗ ਨਾਲ ਤਿੰਨ ਗੈਂਗਟਰਾਂ ਅਤੇ ਇਕ ਰਿਕਸ਼ਾ ਚਾਲਕ ਦੀ ਮੌਤ ਹੋ ਗਈ ਸੀ। ਇਹ ਗੈਂਗਵਾਰ ਮਰ ਚੁੱਕੇ ਗੈਂਗਸਟਰਾਂ ਵਿਚੋਂ ਇੱਕ ਸਾਹਿਲਪ੍ਰੀਤ ਮੱਲੀ ਅਤੇ ਅਜੇ ਵੀ ਫਰਾਰ ਗੈਂਗਸਟਰ ਪ੍ਰਭਾਜੀਤ ਮੱਲੀ ਦੀ ਆਪਸੀ ਦੁਸ਼ਮਣੀ ਕਰਕੇ ਹੋਈ ਸੀ। ਜੋ ਇਹ ਦੋਵੇਂ ਗੈਂਗਸਟਰ ਪਿੰਡ ਹੰਸਵਾਲਾ ਦੇ ਨਿਵਾਸੀ ਸਨ ਅਤੇ ਆਪਣੇ ਪਿੰਡ ਤੋਂ ਪੰਚਾਇਤ ਚੋਣਾਂ ਲੜਨਾ ਚਾਹੁੰਦੇ ਸਨ ਅਤੇ ਇਕ ਦੂਜੇ ਦੇ ਵਿਰੋਧੀ ਸਨ। ਇਸ ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਏਆਈਜੀ ਨੇ ਦਸਿਆ ਕਿ ਪ੍ਰਭਜੀਤ ਮਲ੍ਹੀ ਨੂੰ ਇਕਬਾਲ ਅਫ਼ਰੀਦੀ ਦੀ ਸ਼ਹਿ ਪ੍ਰਾਪਤ ਸੀ ਕਿਉਂਕਿ ਉਸ ਦੀ ਵੀ ਕੁਝ ਸਮੇਂ ਤੋਂ ਸਾਹਿਲ ਮਲ੍ਹੀ ਨਾਲ ਦੁਸ਼ਮਣੀ ਸੀ। ਪ੍ਰਭਜੀਤ ਆਪਣੇ ਸਹਿਯੋਗੀ ਅਫਰੀਦੀ ਅਤੇ ਹੋਰ ਸਾਥੀਆਂ ਨਾਲ ਇਕ ਥਾਰ ਜੀਪ ਵਿਚ ਗੁਰਦੁਆਰਾ ਬਾਊਲੀ ਸਾਹਿਬ ਦੇ ਨੇੜੇ ਆਇਆ ਜਿਥੇ ਉਹਨਾਂ ਦਾ ਸਾਹਿਲ ਮਲ੍ਹੀ ਦੇ ਗੈਂਗ ਨਾਲ ਝਗੜਾ ਹੋਇਆ ਅਤੇ ਦੋਵੇਂ ਗੈਂਗਾ ਦੇ ਮੈਂਬਰਾਂ ਨੇ .315 ਬੋਰ ਰਾਈਫਲਾਂ ਅਤੇ .32-ਬੋਰ ਰਿਵਾਲਵਰਾਂ ਤੋਂ ਇਕ ਦੂਜੇ 'ਤੇ ਅੰਨੇਵਾਹ ਫਾਇਰਿੰਗ ਕੀਤੀ। ਦੋਹਾਂ ਪਾਸਿਆਂ ਤੋਂ 50 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ ਜਿਸ ਦੇ ਨਤੀਜੇ ਵਜੋਂ ਕੁੱਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਏਆਈਜੀ ਖਖ ਨੇ ਇਹ ਵੀ ਦੱਸਿਆ ਕਿ ਅਫਰੀਦੀ ਇੱਕ ਬਹੁਤ ਹੀ ਸ਼ਾਨਦਾਰ ਜ਼ਿੰਦਗੀ ਜੀਅ ਰਿਹਾ ਸੀ। ਉਸ ਨੇ ਟੋਇਟਾ ਕੋਰੋਲਾ ਕਾਰ ਰੱਖੀ ਹੋਈ ਸੀ ਅਤੇ ਉਸ ਕੋਲ ਚੰਗੀ ਆਮਦਨੀ ਦੇ ਸਰੋਤ ਹਨ। ਉਸ ਨੇ ਤਿੰਨ ਸ਼ਰਾਬ ਦੇ ਵਿਕਰੇਤਾਵਾਂ ਨਾਲ ਹਿੱਸੇਦਾਰੀ ਕੀਤੀ ਹੈ ਅਤੇ ਹਾਰੀਕੇ ਖੇਤਰ ਵਿੱਚ ਮੱਛੀਆਂ ਫੜਨ ਦਾ ਠੇਕਾ ਵੀ ਉਸ ਕੋਲ ਹੈ। ਉਹ ਕ੍ਰਿਕੇਟ ਮੈਚਾਂ ਵਿੱਚ ਸੱਟੇਬਾਜ਼ੀ ਵੀ ਕਰਦਾ ਸੀ ਅਤੇ ਕਈ ਸੱਟੇਬਾਜ਼ਾਂ ਨਾਲ ਸੰਪਰਕ ਵਿਚ ਸੀ। [caption id="attachment_271767" align="aligncenter" width="300"]jld ਜਲੰਧਰ ਪੁਲਿਸ ਨੇ ਕੋਬਰਾ ਗੈਂਗ ਦਾ ਮੁਖੀਆ ਗੈਂਗਸਟਰ ਇਕਬਾਲ ਸਿੰਘ ਅਫ਼ਰੀਦੀ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ[/caption] ਅੱਜ ਪੁਲਿਸ ਥਾਣਾ ਮਕਸੂਦਾਂ ਵਿਚ ਉਸ ਦੇ ਖਿਲਾਫ ਗੈਰ ਕਾਨੂਨੀ ਹਥਿਆਰ ਰਖਣ ਦੇ ਜੁਰਮ ਲਈ ਅਸਲਾ ਐਕਟ ਦੀ ਧਾਰਾ 25, 54 ਅਤੇ 59 ਦੇ ਤਹਿਤ ਇਕ ਕੇਸ ਐਫ.ਆਈ.ਆਰ. ਨੰਬਰ 27 ਦਰਜ ਕੀਤਾ ਗਿਆ ਹੈ ਅਤੇ ਪੁਲਿਸ ਟੀਮਾਂ ਆਪਣੀ ਮੁੱਢਲੀ ਜਾਂਚ ਦੌਰਾਨ ਅਫਰੀਦੀ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਵਿਕਸਿਤ ਕਰ ਰਹੀਆਂ ਹਨ। -PTC News


Top News view more...

Latest News view more...