ਪੰਜਾਬ ‘ਚ ਅਜੇ ਵੀ ਨਹੀਂ ਟਲਿਆ ਅੱਤਵਾਦ ਦਾ ਖ਼ਤਰਾ, ਪੁਲਿਸ ਵੱਲੋਂ ਰੱਖੀ ਜਾ ਰਹੀ ਚੱਪੇ-ਚੱਪੇ ‘ਤੇ ਨਜ਼ਰ

jalandhar police
ਪੰਜਾਬ 'ਚ ਅਜੇ ਵੀ ਨਹੀਂ ਟਲਿਆ ਅੱਤਵਾਦ ਦਾ ਖ਼ਤਰਾ, ਪੁਲਿਸ ਵੱਲੋਂ ਰੱਖੀ ਜਾ ਰਹੀ ਚੱਪੇ-ਚੱਪੇ 'ਤੇ ਨਜ਼ਰ

ਪੰਜਾਬ ‘ਚ ਅਜੇ ਵੀ ਨਹੀਂ ਟਲਿਆ ਅੱਤਵਾਦ ਦਾ ਖ਼ਤਰਾ, ਪੁਲਿਸ ਵੱਲੋਂ ਰੱਖੀ ਜਾ ਰਹੀ ਚੱਪੇ-ਚੱਪੇ ‘ਤੇ ਨਜ਼ਰ,ਜਲੰਧਰ: ਪੰਜਾਬ ‘ਚ ਹਾਈ ਅਲਰਟ ਤੋਂ ਬਾਅਦ ਸੂਬੇ ਭਰ ਦੀ ਪੁਲਿਸ ਸ਼ਿਕੰਜਾ ਕੱਸ ਲਿਆ ਹੈ। ਪੁਲਿਸ ਵਲੋਂ ਸੂਬੇ ਭਰ ‘ਚ ਚੈਕਿੰਗ ਕੀਤੀ ਜਾ ਰਹੀ ਹੈ।

jalandhar punjab police
ਪੰਜਾਬ ‘ਚ ਅਜੇ ਵੀ ਨਹੀਂ ਟਲਿਆ ਅੱਤਵਾਦ ਦਾ ਖ਼ਤਰਾ, ਪੁਲਿਸ ਵੱਲੋਂ ਰੱਖੀ ਜਾ ਰਹੀ ਚੱਪੇ-ਚੱਪੇ ‘ਤੇ ਨਜ਼ਰ

ਅੱਜ ਜਲੰਧਰ ‘ਚ ਵੀ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਜਵਾਨਾਂ ਤੇ ਮਹਿਲਾ ਪੁਲਸ ਨੂੰ ਨਾਲ ਲੈ ਕੇ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਐੱਸ. ਆਈ. ਕਮਲਜੀਤ ਸਿੰਘ ਨੇ ਅੱਜ ਚੌਕੀ ਅਧੀਨ ਆਉਂਦੇ ਖੇਤਰ ‘ਚ ਪੀ. ਜੀ. ‘ਚ ਰਹਿੰਦੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਦਸਤਾਵੇਜ਼ਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਅਤੇ ਸ਼ੱਕੀ ਥਾਵਾਂ ‘ਤੇ ਤਲਾਸ਼ੀ ਲਈ ਗਈ।

jalandhar police
ਪੰਜਾਬ ‘ਚ ਅਜੇ ਵੀ ਨਹੀਂ ਟਲਿਆ ਅੱਤਵਾਦ ਦਾ ਖ਼ਤਰਾ, ਪੁਲਿਸ ਵੱਲੋਂ ਰੱਖੀ ਜਾ ਰਹੀ ਚੱਪੇ-ਚੱਪੇ ‘ਤੇ ਨਜ਼ਰ

ਟੀਮ ਵਲੋਂ ਜੰਮੂ ਕਸ਼ਮੀਰ ਤੋਂ ਆਏ ਵਿਦਿਆਰਥੀਆਂ ਨੂੰ ਜ਼ਿਆਦਾ ਟਾਰਗੇਟ ਕੀਤਾ ਗਿਆ। ਜੰਮੂ ਕਸ਼ਮੀਰ ਤੋਂ ਇਥੇ ਪੜ੍ਹਨ ਲਈ ਆਏ ਨੌਜਵਾਨਾਂ ਦੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਦੀਪ ਨਗਰ ਰੋਡ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ।

jalandhar police
ਪੰਜਾਬ ‘ਚ ਅਜੇ ਵੀ ਨਹੀਂ ਟਲਿਆ ਅੱਤਵਾਦ ਦਾ ਖ਼ਤਰਾ, ਪੁਲਿਸ ਵੱਲੋਂ ਰੱਖੀ ਜਾ ਰਹੀ ਚੱਪੇ-ਚੱਪੇ ‘ਤੇ ਨਜ਼ਰ

ਉਥੇ ਹੀ ਟੀਮ ਨੇ ਪੀਜੀ ਮਾਲਕਾਂ ਦੇ ਦਸਤਾਵੇਜ ਵੀ ਚੈੱਕ ਕੀਤੇ। ਇਸ ਮੌਕੇ ਐੱਸ. ਆਈ. ਕਮਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਲਗਾਤਾਰ ਥਾਂ ਥਾਂ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ।

-PTC News