ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 1 ਦੀ ਮੌਤ

Road Accident

ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 1 ਦੀ ਮੌਤ,ਜਲੰਧਰ: ਜਲੰਧਰ ਦੇ ਫੁੱਟਬਾਲ ਚੌਕ ਨੇੜੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ, ਜਿਥੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਤੇਜ਼ ਰਫਤਾਰ ਫਾਰਚਿਊਨਰ ਗੱਡੀ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ।

Road Accident ਲੋਕਾਂ ਦੀ ਮਦਦ ਨਾਲ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉਥੇ ਹੀ ਉਸ ਦੀ ਇਕ ਲੱਤ ਵੀ ਟੁੱਟ ਗਈ ਹੈ।

ਹੋਰ ਪੜ੍ਹੋ: ਯੂਪੀ ‘ਚ ਵਾਪਰਿਆ ਇਹ ਖ਼ਤਰਨਾਕ ਹਾਦਸਾ, 22 ਲੋਕਾਂ ਦੀ ਮੌਤ ਅਤੇ ਸੈਂਕੜੇ ਜ਼ਖਮੀ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਮੁਤਾਬਕ ਪ੍ਰ੍ਦੀਪ ਕੁਮਾਰ ਪੁੱਤਰ ਜੋਗਿੰਦਰ ਪਾਲ ਜਗਰਾਤੇ ਦਾ ਕੰਮ ਕਰਦਾ ਹੈ।

Road Accidentਬੀਤੀ ਰਾਤ ਨਿਜਾਤਮ ਨਗਰ ਤੋਂ ਆਪਣੇ ਸਾਥੀ ਸੰਨੀ ਪੁੱਤਰ ਰੋਸ਼ਨ ਲਾਲ ਵਾਸੀ ਗਾਂਧੀ ਨਗਰ ਗ੍ਰੇਨ ਮਾਰਕਿਟ ਤੋਂ ਆ ਰਹੇ ਸਨ। ਜਿਵੇਂ ਹੀ ਉਹ ਫੁੱਟਬਾਲ ਚੌਕ ਦੇ ਕੋਲ ਪਹੁੰਚੇ ਤਾਂ ਅੱਗੇ ਤੋਂ ਆ ਰਹੀ ਫਾਰਚਿਊਨਰ ਗੱਡੀ (ਪੀ. ਬੀ. 36 ਐੱਸ 0500) ਨੇ ਜ਼ਬਰਦਸਤ ਟੱਕਰ ਮਾਰ ਦਿੱਤੀ।

-PTC News