ਤੇਜ਼ ਰਫ਼ਤਾਰ ਸਕੂਲ ਵੈਨ ਨੇ ਬਜ਼ੁਰਗ ਨੂੰ ਮਾਰੀ ਟੱਕਰ, ਹੋਈ ਮੌਤ

Accident

ਤੇਜ਼ ਰਫ਼ਤਾਰ ਸਕੂਲ ਵੈਨ ਨੇ ਬਜ਼ੁਰਗ ਨੂੰ ਮਾਰੀ ਟੱਕਰ, ਹੋਈ ਮੌਤ,ਜਲੰਧਰ: ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ‘ਚ ਤੇਜ਼ ਰਫ਼ਤਾਰ ਸਕੂਲ ਬੱਸ ਨੇ ਇੱਕ ਸਾਈਕਲ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਗਿਆਨ ਸ਼ਰਮਾ ਵਜੋਂ ਹੋਈ ਹੈ।

Accidentਜੋ ਕਿ ਸਵੇਰੇ ਸਵੇਰੇ ਸਾਈਕਲ ‘ਤੇ ਨਿਕਲਿਆ ਸੀ। ਪਰਿਵਾਰਿਕ ਮੈਬਰਾਂ ਮੁਤਾਬਕ ਗਿਆਨ ਸ਼ਰਮਾਅਕਸਰ ਸਵੇਰੇ ਸਾਈਕਲ ਚਲਾਉਣ ਲਈ ਜਾਂਦੇ ਸਨ ਪਰ ਅੱਜ ਸਵੇਰੇ ਜਦੋਂ ਉਹ ਨਿਕਲੇ ਤਾਂ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਪਿਤਾ ਦੀ ਹਾਦਸੇ ‘ਚ ਮੌਤ ਹੋ ਗਈ।

ਹੋਰ ਪੜ੍ਹੋ: ਹਰਿਆਣਾ ‘ਚ 8 ਲੋਕਾਂ ਨੇ ਕੀਤਾ ਬੱਕਰੀ ਨਾਲ ਮੂੰਹ ਕਾਲਾ ,ਬੱਕਰੀ ਦੀ ਹੋਈ ਮੌਤ

Accidentਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਹੈ। ਉਥੇ ਹੀ ਘਟਨਾ ਦੀ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਸਥਾਨਕ ਪੁਲਿਸ ਨੇ ਧਾਰਾ 174 ਦੀ ਕਾਰਵਾਈ ਦੇ ਤਹਿਤ ਲਾਸ਼ ਨੂੰ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

-PTC News