
ਪੰਜਾਬ ਰੋਡਵੇਜ਼ ਸਾਂਝੀ ਐਕਸ਼ਨ ਕਮੇਟੀ ਵਲੋਂ ਅਰੁਣਾ ਚੋਧਰੀ ‘ਤੇ ਲਗਾਏ ਇਹ ਇਲਜ਼ਾਮ, ਮੰਗਾਂ ਨਾ ਮੰਨੇ ਜਾਣ ‘ਤੇ ਦਿੱਤੀ ਧਰਨਾ ਦੇਣ ਦੀ ਧਮਕੀ,ਜਲੰਧਰ ‘ਚ ਪੰਜਾਬ ਰੋਡਵੇਜ਼ ਸਾਂਝੀ ਐਕਸ਼ਨ ਕਮੇਟੀ ਵਲੋਂ ਪੰਜਾਬ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਰੋਡਵੇਜ਼ ਨੂੰ ਬੰਦ ਕਰਨ ਉੱਤੇ ਤੁਲੀ ਹੋਈ ਹੈ।

ਕਮੇਟੀ ਦਾ ਇਹ ਵੀ ਕਹਿਣਾ ਹੈ ਕਿ ਟਰਾਂਸਪੋਰਟ ਮਹਿਕਮੇ ‘ਚ ਭ੍ਰਿਸ਼ਟਾਚਾਰ ਪੂਰੇ ਜ਼ੋਰਾਂ ‘ਤੇ ਹੈ। ਟ੍ਰਾੰਸਪੋਰਟ ਮੰਤਰੀ ਅਰੁਣਾ ਚੋਧਰੀ ‘ਤੇ ਤੰਗ ਕਸਦਿਆਂ ਉਹਨਾਂ ਕਿਹਾ ਕਿ ਉਹ ਟਰਾਂਸਪੋਰਟ ਮੰਤਰੀ ਵਜੋਂ ਪੂਰੀ ਤਰ੍ਹਾਂ ਫੇਲ ਹਨ ਤੇ ਅਰੁਣਾ ਚੋਧਰੀ ਦੀ ਜਗ੍ਹਾ ਉਹਨਾਂ ਦਾ ਪਤੀ ਅਸ਼ੋਕ ਚੌਧਰੀ ਵੇਖ ਰਿਹੈ ਮਹਿਕਮੇ ਦਾ ਕੰਮ ਕਾਰ, ਜਿਸ ਕਾਰਨ ਕਮੇਟੀ ਵੱਲੋਂ ਵਧੇਰੇ ਰੋਸ ਜਤਾਇਆ ਜਾ ਰਿਹਾ ਹੈ।
ਹੋਰ ਪੜ੍ਹੋ:ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ ਜੰਗ ’ਚ ਵਿਦਿਅਕ ਸੰਸਥਾਵਾਂ ਨੂੰ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ ਸਾਂਝੀ ਐਕਸ਼ਨ ਕਮੇਟੀ ਵਲੋਂ 1 ਜਨਵਰੀ ਤੋਂ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਅਤੇ ਜਦੋਂ ਤੱਕ ਟਰਾਂਸਪੋਰਟ ਮੰਤਰੀ ਨਹੀਂ ਬਦਲਿਆ ਜਾਂਦਾ ਵਿਰੋਧ ਜਾਰੀ ਰਹੇਗਾ।1 ਜਨਵਰੀ ਨੂੰ ਗੇਟ ਮੀਟਿੰਗਾਂ ਕਰ ਕੇ ਟਰਾਂਸਪੋਰਟ ਮੰਤਰੀ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ 2 ਜਨਵਰੀ ਤੋਂ 4 ਜਨਵਰੀ ਤੱਕ ਲਗਾਤਾਰ ਚੰਡੀਗੜ੍ਹ ਚ ਧਰਨਾ ਦਿੱਤਾ ਜਾਵੇਗਾ। ਮੰਗਾਂ ਨਾ ਮੰਨੇ ਜਾਣ ‘ਤੇ 8 ਤੇ 9 ਜਨਵਰੀ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ।

ਉਧਰ ਦੂਸਰੇ ਮਾਮਲੇ ‘ਚ ਪੀਆਰਟੀਸੀ ਨੇ ਵੀ ਇਲਜਾਮ ਲਗਾਇਆ ਹੈ ਕਿ ਪਿਛਲੇ 7 ਮਹੀਨਿਆਂ ਤੋਂ ਪੀ.ਆਰ.ਟੀ.ਸੀ ਨੂੰ 100 ਬੱਸਾਂ ਖਰੀਦਣ ਦੀ ਮਨਜ਼ੂਰੀ ਵੀ ਨਹੀਂ ਦਿੱਤੀ ਜਾ ਰਹੀ।ਪੀ.ਆਰ.ਟੀ.ਸੀ ਵਲੋਂ ਅਸ਼ੋਕਾ ਲੇਲੈਂਡ ਦੀਆਂ ਬੱਸਾਂ ਖਰੀਦਣ ਦੀ ਤਜ਼ਵੀਜ਼ ਭੇਜੀ ਹੈ। ਪਰ ਟਰਾਂਸਪੋਰਟ ਮੰਤਰੀ ਉਹਨਾਂ ਦੀ ਮੰਗ ‘ਤੇ ਕੋਈ ਗੌਰ ਨਹੀਂ ਕਰ ਰਹੀ। ਪੀ.ਆਰ.ਟੀ.ਸੀ ਨੂੰ ਲੱਖਾਂ ਰੁਪਏ ਦਾ ਰੋਜ਼ਾਨਾ ਨੁਕਸਾਨ ਵੀ ਹੋ ਰਿਹਾ ਹੈ।
-PTC News