Advertisment

ਜਲੰਧਰ: ਸੋਢਲ ਮੇਲੇ 'ਚ ਟੁੱਟਿਆ ਝੂਲਾ, 3 ਬੱਚੇ ਜ਼ਖਮੀ

author-image
Jashan A
Updated On
New Update
ਜਲੰਧਰ: ਸੋਢਲ ਮੇਲੇ 'ਚ ਟੁੱਟਿਆ ਝੂਲਾ, 3 ਬੱਚੇ ਜ਼ਖਮੀ
Advertisment
ਜਲੰਧਰ: ਸੋਢਲ ਮੇਲੇ 'ਚ ਟੁੱਟਿਆ ਝੂਲਾ, 3 ਬੱਚੇ ਜ਼ਖਮੀ,ਜਲੰਧਰ: ਜਲੰਧਰ 'ਚ ਸ੍ਰੀ ਸਿੱਧ ਬਾਬਾ ਸੋਢਲ ਮੇਲੇ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਥੇ ਜੀ. ਐਮ. ਪੀ. ਫੈਕਟਰੀ ਨੇੜੇ ਲੱਗਾ ਝੂਲਾ ਅਚਾਨਕ ਟੁੱਟ ਗਿਆ। ਝੁਲਾ ਟੁੱਟਣ ਕਾਰਨ 3 ਬੱਚੇ ਜ਼ਖਮੀ ਹੋ ਗਏ ਹਨ। jalandharਸਥਾਨਕ ਲੋਕਾਂ ਨੇ ਬੱਚਿਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਝੂਲਾ ਠੀਕ ਤਰ੍ਹਾਂ ਨਾਲ ਕੱਸਿਆ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਹੋਇਆ ਤੇ ਮੇਲੇ 'ਚ ਭੱਜ ਦੜ ਮਚ ਗਈ। ਹੋਰ ਪੜ੍ਹੋ: ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀਆਂ ਕੀਮਤਾਂ jalandharਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। ਤੁਹਾਨੂੰ ਦੱਸ ਦਈਏ ਕਿ ਜਲੰਧਰ 'ਚ ਸ੍ਰੀ ਸਿੱਧ ਬਾਬਾ ਸੋਢਲ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਿਸ ਦੌਰਾਨ ਸੰਗਤਾਂ ਵੱਡੀ ਗਿਣਤੀ 'ਚ ਇਥੇ ਪਹੁੰਚਦੀਆਂ ਹਨ। -PTC News-
punjab-news jalandhar-news latest-punjab-news latest-jalandhar-news jalandhar-news-in-punjabi news-in-punjabi
Advertisment

Stay updated with the latest news headlines.

Follow us:
Advertisment