ਸ਼ਰੇਆਮ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵਿਭਾਗ ਨੇ ਕੀਤਾ ਕਾਬੂ

jalandhar

ਸ਼ਰੇਆਮ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵਿਭਾਗ ਨੇ ਕੀਤਾ ਕਾਬੂ,ਜਲੰਧਰ; ਵਿਜੀਲੈਂਸ ਜਲੰਧਰ ਦੀ ਟੀਮ ਨੇ ਅੱਜ ਸਥਾਨਕ ਬੀ.ਡੀ.ਪੀ.ਓ. ਨੂੰ 10 ਹਜ਼ਾਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਇਹ ਕਾਰਵਾਈ ਵਿਜੀਲੈਂਸ ਵਿਭਾਗ ਨੇ 15 ਦਿਨ ਪਹਿਲਾਂ ਹੋਈ ਸ਼ਿਕਾਇਤ ਦੇ ਅਧਾਰ ਤੇ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਰਿਟਾਇਰ ਹੋਏ ਪੰਚਾਇਤ ਸਕੱਤਰ ਮਨਮੋਹਨ ਸਿੰਘ ਵਾਸੀ ਪਿੰਡ ਖਾਲੇਵਾਲ ਨੇ ਬੀ.ਡੀ.ਪੀ.ਓ. ਕਾਹਲੋਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।

ਸਾਬਕਾ ਪੰਚਾਇਤ ਸੱਕਤਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਪਿੰਡ ਨਿਹਲੂਵਾਲ ਦੀ ਪੰਚਾਇਤ ਨੂੰ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਲਈ 16 ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਸੀ। ਜਿਸ ਦਾ ਯੂ.ਸੀ. (ਵਰਤੋਂ ਸਰਟੀਫਿਕੇਟ) ਉੱਪਰ ਹਸਤਾਖਰ ਕਰਨ ਲਈ 2 ਪ੍ਰਤੀਸ਼ਤ ਦੇ ਹਿਸਾਬ ਨਾਲ ਗੁਰਮੀਤ ਸਿੰਘ ਕਾਹਲੋਂ ਵੱਲੋਂ ਕਮਿਸ਼ਨ ਮੰਗਿਆ ਗਿਆ ਸੀ।

ਹੋਰ ਪੜ੍ਹੋ: ਵੱਡੇ ਪੱਧਰ ‘ਤੇ ਕਰਦੇ ਸਨ ਇਹ ਗੈਰਕਾਨੂੰਨੀ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

ਮਨਮੋਹਨ ਸਿੰਘ ਨੇ ਜਦੋਂ ਉਹ ਦੇਣ ਤੋਂ ਇਨਕਾਰ ਕਰ ਦਿੱਤੇ ਤਾਂ ਕਾਹਲੋਂ ਨੇ ਸਾਈਨ ਕਰਨ ਤੋਂ ਮਨਾਂ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਵਿਜੀਲੈਂਸ ਵਿਭਾਗ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। 32 ਹਜ਼ਾਰ ਦੀ ਰਕਮ ਵਿੱਚੋਂ 10 ਹਜ਼ਾਰ ਰੁਪਏ ਦੀ ਰਾਸ਼ੀ ਬਾਕੀ ਰਹਿੰਦੀ ਲੈਣ ਆਇਆ ਬੀ.ਡੀ.ਪੀ.ਓ. ਕਾਹਲੋਂ ਅੱਜ ਸ਼ਾਮ 4 ਵਜੇ ਰੰਗੇ ਹੱਥੀਂ ਕਾਬੂ ਆ ਗਿਆ।

—PTC News