ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦੇ ਪਟਵਾਰੀ ਨੂੰ ਰੰਗੇ ਹੱਥੀਂ ਦਬੋਚਿਆ

ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦੇ ਪਟਵਾਰੀ ਨੂੰ ਰੰਗੇ ਹੱਥੀਂ ਦਬੋਚਿਆ,ਜਲੰਧਰ: ਜਲੰਧਰ ਵਿਖੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ਼ ‘ਚ ਇਕ ਪਟਵਾਰੀ ਨੂੰ ਕਾਬੂ ਕੀਤਾ ਗਿਆ ਹੈ। ਡੀ. ਐੱਸ. ਪੀ. ਵਿਜੀਲੈਂਸ ਨਿਰੰਜਨ ਸਿੰਘ ਮੁਤਾਬਕ ਮਾਲ ਹਲਕਾ ਗਿੱਦੜਪਿੰਡੀ ਸਬ-ਤਹਿਸੀਲ ਲੋਹੀਆਂ ‘ਚ ਤਾਇਨਾਤ ਗੁਰਦੇਵ ਸਿੰਘ ਪਟਵਾਰੀ ਨੇ ਇੱਕ ਪਰਿਵਾਰ ਪਾਸੋਂ ਇੰਤਕਾਲ ਕਰਨ ਲਈ 4 ਹਜ਼ਾਰ ਰੁਪਏ ਰਿਸ਼ਵਤ ਵਜੋਂ ਮੰਗੇ ਸਨ।

ਵਿਜੀਲੈਂਸ ਵਿਭਾਗ ਨੇ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਫਿਲਹਾਲ ਟੀਮ ਨੇ ਪਟਵਾਰੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

-PTC News