ਜਲੰਧਰ ਦੇ ਵੀਵਾ ਮਾਲ ‘ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਚੱਲੀਆਂ ਗੋਲੀਆਂ, 1 ਜ਼ਖਮੀ

firing

ਜਲੰਧਰ ਦੇ ਵੀਵਾ ਮਾਲ ‘ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਚੱਲੀਆਂ ਗੋਲੀਆਂ, 1 ਜ਼ਖਮੀ,ਜਲੰਧਰ: ਜਲੰਧਰ ਦੇ ਵੀਵਾ ਮਾਲ ‘ਚ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਦੋਂ ਇਥੇ ਚੱਲ ਰਹੀ ਯਾਰਾਂ ਦੋਸਤਾਂ ਦੀ ਪਾਰਟੀ ਅਚਾਨਕ ਚੀਕ ਪੁਕਾਰ ਵਿੱਚ ਬਦਲ ਗਈ।

firing ਦਰਅਸਲ, ਮਾਲ ਦੇ ਬੇਸਮੈਂਟ ‘ਚ ਬਣੇ ਇੱਕ ਪੱਬ ਵਿੱਚ ਕੁਝ ਲੋਕ ਪਾਰਟੀ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਦੀ ਆਪਸ ਵਿਚ ਝੜਪ ਹੋ ਗਈ।ਗੱਲ ਇੰਨੀ ਵੱਧ ਗਈ ਕਿ ਇੱਕ ਪਾਸੇ ਦੇ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ ਜੋ ਪੱਬ ਵਿੱਚ ਬੈਠੇ ਕਪੂਰਥਲਾ ਦੇ 23 ਸਾਲ ਦੇ ਨੌਜਵਾਨ ਤਲਵਿੰਦਰ ਸਿੰਘ ਦੇ ਪੇਟ ‘ਚ ਲੱਗੀ।

ਹੋਰ ਪੜ੍ਹੋ: ਵਿਜੀਲੈਂਸ ਦੀ ਟੀਮ ਪਹੁੰਚੀ ਜਲੰਧਰ ਦੇ ਸਿਵਲ ਸਰਜਨ ਦਫਤਰ, ਮਚਿਆ ਹੜਕੰਪ

ਗੋਲੀ ਲੱਗਣ ਨਾਲ ਤਲਵਿੰਦਰ ਸਿੰਘ ਬੁਰੀ ਤਰ੍ਹਾਂ ਜਖਮੀ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਫੋਰਨ ਜਲੰਧਰ ਦੇ ਜੋਹਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੇ ਪੇਟ ਦਾ ਆਪਰੇਸ਼ਨ ਕਰਕੇ ਗੋਲੀ ਨੂੰ ਕੱਢਿਆ ਫਿਲਹਾਲ ਤਲਵਿੰਦਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

firingਉੱਧਰ ਇਸ ਪੂਰੇ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਜਲੰਧਰ ਕਮਿਸ਼ਨਰੇਟ ਦੀ ਪੁਲਿਸ ਮੌਕੇ ਤੇ ਪੁੱਜੀ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਮੁਤਾਬਕ ਜਲੰਧਰ ਫਗਵਾੜਾ ਰਾਸ਼ਟਰੀ ਰਾਜ ਮਾਰਗ ਉੱਤੇ ਬਣੇ ਵੀਵਾ ਮਾਲ ਵਿਖੇ ਕੁਝ ਲੋਕ ਪਾਰਟੀ ਕਰ ਰਹੇ ਸਨ।

firingਜਿਸ ਦੌਰਾਨ ਉਨ੍ਹਾਂ ਵਿੱਚ ਕੁਝ ਤਕਰਾਰ ਹੋ ਗਈ ਇਹ ਲੜਾਈ ਇੰਨੀ ਵਧ ਗਈ ਕਿ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਕਪੂਰਥਲਾ ਦਾ ਰਹਿਣ ਵਾਲਾ ਤਲਵਿੰਦਰ ਨਾਮ ਦਾ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਪੁਲਿਸ ਫ਼ਿਲਹਾਲ ਇਸ ਮਾਮਲੇ ਵਿਚ ਗੋਲੀ ਚਲਾਉਣ ਵਾਲੇ ਅਤੇ ਬਾਕੀ ਨੌਜਵਾਨਾਂ ਦੀ ਤਲਾਸ਼ ਕਰ ਰਹੀ ਹੈ ਉਨ੍ਹਾਂ ਅਨੁਸਾਰ ਜਲਦ ਹੀ ਇਸ ਮਾਮਲੇ ਵਿੱਚ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

-PTC News