ਹਾਦਸੇ/ਜੁਰਮ

ਜਲੰਧਰ 'ਚ ਵੱਡੀ ਵਾਰਦਾਤ, ਪਤਨੀ ਨੇ ਸੁੱਤੇ ਪਏ ਪਤੀ ਦਾ ਵੱਢਿਆ ਗੁਪਤ ਅੰਗ

By Jashan A -- June 23, 2019 7:15 pm

ਜਲੰਧਰ 'ਚ ਵੱਡੀ ਵਾਰਦਾਤ, ਪਤਨੀ ਨੇ ਸੁੱਤੇ ਪਏ ਪਤੀ ਦਾ ਵੱਢਿਆ ਗੁਪਤ ਅੰਗ,ਜਲੰਧਰ: ਜਲੰਧਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਿੱਠਾਪੁਰ ਦਾ ਰਹਿਣ ਵਾਲੇ ਇਕ ਨੌਜਵਾਨ ਦਾ ਪਤਨੀ ਵੱਲੋਂ ਗੁਪਤ ਅੰਗ ਵੱਢ ਦਿੱਤਾ। ਪਤੀ ਇਸ ਸਮੇਂ ਹਸਪਤਾਲ ਵਿਚ ਜੇਰੇ ਇਲਾਜ ਹੈ।

ਜ਼ਖਮੀ ਨੌਜਵਾਨ ਦੀ ਪਛਾਣ ਦਲੀਪ ਸਿੰਘ ਦੇ ਰੂਪ 'ਚ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਹ ਸੁੱਤਾ ਹੋਇਆ ਸੀ।

ਹੋਰ ਪੜ੍ਹੋ:ਅੰਮ੍ਰਿਤਸਰ ਅਦਾਲਤ ਨੇ ISI ਜਾਸੂਸ ਨੂੰ 19 ਮਾਰਚ ਤੱਕ ਭੇਜਿਆ ਪੁਲਿਸ ਰਿਮਾਂਡ 'ਤੇ

ਦਲੀਪ ਕੁਮਾਰ ਅਤੇ ਉਸ ਦੀ ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਵਿਵਾਦ ਇਥੋਂ ਤੱਕ ਵੱਧ ਗਿਆ ਕਿ ਪਤਨੀ ਨੇ ਗੁੱਸੇ 'ਚ ਆ ਕੇ ਘਰ 'ਚ ਪਏ ਚਾਕੂ ਦੇ ਨਾਲ ਉਸ ਦਾ ਗੁਪਤ ਅੰਗ ਵੱਢ ਦਿੱਤਾ।

-PTC News

  • Share