Thu, Apr 25, 2024
Whatsapp

ਜਲੰਧਰ ਦੇ ਰਾਮਾ ਮੰਡੀ ਪੁਲ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਜ਼ਖਮੀ

Written by  Shanker Badra -- February 12th 2020 02:30 PM
ਜਲੰਧਰ ਦੇ ਰਾਮਾ ਮੰਡੀ ਪੁਲ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਜ਼ਖਮੀ

ਜਲੰਧਰ ਦੇ ਰਾਮਾ ਮੰਡੀ ਪੁਲ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਜ਼ਖਮੀ

ਜਲੰਧਰ ਦੇ ਰਾਮਾ ਮੰਡੀ ਪੁਲ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਜ਼ਖਮੀ:ਜਲੰਧਰ: ਪੰਜਾਬ 'ਚ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ,ਜਿਸ ਕਾਰਨ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਜਲੰਧਰ ਦੇ ਰਾਮਾ ਮੰਡੀ ਤੋਂ ਸਾਹਮਣੇ ਆਇਆ ਹੈ। ਜਿੱਥੇ ਮੰਗਲਵਾਰ ਦੇਰ ਰਾਤ ਕਰੀਬ 1 ਵਜੇ ਟਰੱਕ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ ਹੈ। [caption id="attachment_388614" align="aligncenter" width="300"]Jalandhar Rama Mandi bridge Truck and Car Terrible collision, Two injured ਜਲੰਧਰ ਦੇ ਰਾਮਾ ਮੰਡੀ ਪੁਲ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਕਾਰ ਸਵਾਰ ਬੂਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਇਸ ਹਾਦਸੇ 'ਚ ਜ਼ਖਮੀ ਹੋਣ ਵਾਲੇ ਵਿਅਕਤੀ ਦੀ ਪਛਾਣ ਜਿਤੇਸ਼ ਭਗਤ ਪੁੱਤਰ ਰਾਜ ਕੁਮਾਰ ਵਾਸੀ ਵਰਿਆਣਾ ਨਗਰ, ਜਲੰਧਰ ਦੇ ਰੂਪ ਵਿਚ ਹੋਈ ਹੈ ,ਉਸ ਦੇ ਨਾਲ ਇਕ ਮਹਿਲਾ ਵੀ ਸੀ, ਜਿਸ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। [caption id="attachment_388615" align="aligncenter" width="300"]Jalandhar Rama Mandi bridge Truck and Car Terrible collision, Two injured ਜਲੰਧਰ ਦੇ ਰਾਮਾ ਮੰਡੀ ਪੁਲ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਜ਼ਖਮੀ[/caption] ਇਸ ਹਾਦਸੇ 'ਚ ਜ਼ਖਮੀ ਹੋਣ ਵਾਲੇ ਵਿਅਕਤੀ ਦੀ ਪਛਾਣ ਜਿਤੇਸ਼ ਭਗਤ ਪੁੱਤਰ ਰਾਜ ਕੁਮਾਰ ਵਾਸੀ ਵਰਿਆਣਾ ਨਗਰ, ਜਲੰਧਰ ਦੇ ਰੂਪ ਵਿਚ ਹੋਈ ਹੈ ਉਸ ਦੇ ਨਾਲ ਇਕ ਮਹਿਲਾ ਵੀ ਸੀ, ਜਿਸ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਐਂਬੁਲੈਂਸ ਨੂੰ ਫੋਨ ਕਰਕੇ ਦੋਵਾਂ ਜ਼ਖਮੀਆਂ ਨੂੰ ਜੋਹਲ ਹਸਪਤਾਲ 'ਚ ਦਾਖਲ ਕਰਵਾਇਆ ਹੈ। -PTCNews


Top News view more...

Latest News view more...