ਇੱਕ ਨੌਜਵਾਨ ਜਾਣਾ ਚਾਹੁੰਦਾ ਸੀ ਵਿਦੇਸ਼ ਪਰ ਅਜਿਹਾ ਮਾੜਾ ਕੰਮ ਕਰਕੇ ਗਿਆ ਜੇਲ੍ਹ

Jalandhar Rammandi IELTS Center Girl employee With rape Case Boy Arrested
ਇੱਕ ਨੌਜਵਾਨ ਜਾਣਾ ਚਾਹੁੰਦਾ ਸੀ ਵਿਦੇਸ਼ ਪਰ ਅਜਿਹਾ ਮਾੜਾ ਕੰਮ ਕਰਕੇ ਗਿਆ ਜੇਲ੍ਹ

ਇੱਕ ਨੌਜਵਾਨ ਜਾਣਾ ਚਾਹੁੰਦਾ ਸੀ ਵਿਦੇਸ਼ ਪਰ ਅਜਿਹਾ ਮਾੜਾ ਕੰਮ ਕਰਕੇ ਗਿਆ ਜੇਲ੍ਹ:ਜਲੰਧਰ : ਜਲੰਧਰ ਦੇ ਰਾਮਾਮੰਡੀ ‘ਚ ਬੀਤੇ ਦਿਨੀਂ ਆਈਲੈਟਸ ਸੈਂਟਰ ਦੀ 23 ਸਾਲਾ ਮੁਲਾਜ਼ਮ ਨਾਲ ਜਬਰ ਜਨਾਹ ਹੋਇਆ ਸੀ।ਇਸ ਮਾਮਲੇ ਵਿੱਚ ਥਾਣਾ ਰਾਮਾਮੰਡੀ ਪੁਲਿਸ ਨੇ ਦਕੋਹਾ ਦੇ ਰਹਿਣ ਵਾਲੇ 30 ਸਾਲਾ ਦਰਸ਼ਦੀਪ ਸਿੰਘ ਉਰਫ ਲਹਿਰੀ ਰੰਧਾਵਾ ਨੂੰ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ।

Jalandhar Rammandi IELTS Center Girl employee With rape Case Boy Arrested
ਇੱਕ ਨੌਜਵਾਨ ਜਾਣਾ ਚਾਹੁੰਦਾ ਸੀ ਵਿਦੇਸ਼ ਪਰ ਅਜਿਹਾ ਮਾੜਾ ਕੰਮ ਕਰਕੇ ਗਿਆ ਜੇਲ੍ਹ

ਜਾਣਕਾਰੀ ਅਨੁਸਾਰ ਪੀੜਤ ਲੜਕੀ ਹੁਸ਼ਿਆਰਪੁਰ ਰੋਡ ‘ਤੇ ਰਾਮਾਮੰਡੀ ‘ਚ ਸਥਿਤ ਆਈਲੈੱਟਸ ਇੰਸਟੀਚਿਊਟ ਸੈਂਟਰ ‘ਚ ਕੰਮ ਕਰਦੀ ਹੈ।ਓਥੇ ਕੁੱਝ ਦਿਨ ਪਹਿਲਾਂ ਦੋਸ਼ੀ ਨੌਜਵਾਨ ਨੇ ਪੀੜਤ ਲੜਕੀ ਤੋਂ ਵਿਦੇਸ਼ ਜਾਣ ਦਾ ਖ਼ਰਚਾ ਪੁੱਛਣ ਦੇ ਬਹਾਨੇ ਦੋਸਤੀ ਕਰ ਲਈ ਸੀ।ਇਸ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਫੋਨ ਕਰਕੇ ਲੜਕੀ ਨੂੰ ਮਿਲਣ ਲਈ ਸੱਦਿਆ ਤੇ ਉਸ ਨਾਲ ਜਬਰੀ ਜਬਰ ਜਨਾਹ ਕੀਤਾ।

Jalandhar Rammandi IELTS Center Girl employee With rape Case Boy Arrested
ਇੱਕ ਨੌਜਵਾਨ ਜਾਣਾ ਚਾਹੁੰਦਾ ਸੀ ਵਿਦੇਸ਼ ਪਰ ਅਜਿਹਾ ਮਾੜਾ ਕੰਮ ਕਰਕੇ ਗਿਆ ਜੇਲ੍ਹ

ਇਸ ਘਟਨਾ ਤੋਂ ਬਾਅਦ ਥਾਣਾ ਰਾਮਾਮੰਡੀ ਪੁਲਿਸ ਨੇ ਮਾਮਲੇ ‘ਚ ਕਾਰਵਾਈ ਕਰਦਿਆਂ ਮੰਗਲਵਾਰ ਦੇਰ ਸ਼ਾਮ ਨੂੰ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
-PTCNews