Advertisment

ਜਲੰਧਰ 'ਚ ਕੋਰੋਨਾ ਦਾ ਕਹਿਰ, 8 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

author-image
Shanker Badra
Updated On
New Update
ਜਲੰਧਰ 'ਚ ਕੋਰੋਨਾ ਦਾ ਕਹਿਰ, 8 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
Advertisment
ਜਲੰਧਰ 'ਚ ਕੋਰੋਨਾ ਦਾ ਕਹਿਰ, 8 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ:ਜਲੰਧਰ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ 'ਚ ਅੱਜ 8 ਹੋਰ ਮਰੀਜ਼ ਕੋਰੋਨਾ ਨਾਲ ਪਾਜ਼ੀਟਿਵ ਪਾਏ ਗਏ ਹਨ। publive-image ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀਆਂ 'ਚ ਪਿੰਡ ਆਲੂਵਾਲ ਦੀ 33 ਸਾਲਾ ਔਰਤ, ਭਾਰਗੋ ਕੈਂਪ ਦਾ 35 ਸਾਲ ਦਾ ਵਿਅਕਤੀ, ਰਾਜ ਨਗਰ ਬਸਤੀ  ਦਾ 55 ਸਾਲ ਦਾ ਵਿਅਕਤੀ, ਨਿਊ ਅਮਰ ਨਗਰ ਦੀ 35 ਸਾਲ ਦੀ ਔਰਤ, ਮੁਹੱਲਾ ਸ਼ਿਵਰਾਜ ਗੜ੍ਹ ਦੀ 29 ਸਾਲ ਦੀ ਔਰਤ, ਨਿਊ ਸਰਾਏ ਕੁੰਜ ਦਾ 27 ਸਾਲ ਦਾ ਵਿਅਕਤੀ, ਸ਼ਿਵ ਨਗਰ, ਸੋਡਲ ਦੀ 55 ਸਾਲ ਦੀ ਔਰਤ ਅਤੇ ਲਾਜਪਤ ਨਗਰ ਦਾ 70 ਸਾਲ ਦਾ ਵਿਅਕਤੀ ਸ਼ਾਮਲ ਹਨ। publive-image ਇਸ ਤੋਂ ਇਲਾਵਾ ਜਲੰਧਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਦਾਖ਼ਲ 2 ਕਪੂਰਥਲਾ ਦੇ ਮਰੀਜ਼ਾਂ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਜਾਣਕਾਰੀ ਅਨੁਸਾਰ ਕਪੂਰਥਲਾ ਨਾਲ ਸੰਬੰਧਤ60 ਸਾਲਾ 2 ਔਰਤਾਂ ਵੱਖ -ਵੱਖ ਹਸਪਤਾਲਾਂ ਵਿਚਦਿਲ ਦੀ ਬਿਮਾਰੀ ਦਾ ਇਲਾਜ ਕਰਵਾਉਣ ਆਈਆਂ ਸਨ ਤੇ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। -PTCNews-
coronavirus coronavirus-punjab
Advertisment

Stay updated with the latest news headlines.

Follow us:
Advertisment