Fri, Apr 19, 2024
Whatsapp

#COVID19: ਜਲੰਧਰ ਅਤੇ ਫ਼ਰੀਦਕੋਟ 'ਚ 2 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਸੂਬੇ 'ਚ 101 ਤੱਕ ਪਹੁੰਚਿਆ ਅੰਕੜਾ

Written by  Shanker Badra -- April 08th 2020 11:15 AM
#COVID19: ਜਲੰਧਰ ਅਤੇ ਫ਼ਰੀਦਕੋਟ 'ਚ 2 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਸੂਬੇ 'ਚ 101 ਤੱਕ ਪਹੁੰਚਿਆ ਅੰਕੜਾ

#COVID19: ਜਲੰਧਰ ਅਤੇ ਫ਼ਰੀਦਕੋਟ 'ਚ 2 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਸੂਬੇ 'ਚ 101 ਤੱਕ ਪਹੁੰਚਿਆ ਅੰਕੜਾ

#COVID19: ਜਲੰਧਰ ਅਤੇ ਫ਼ਰੀਦਕੋਟ 'ਚ 2 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਸੂਬੇ 'ਚ 101 ਤੱਕ ਪਹੁੰਚਿਆ ਅੰਕੜਾ:ਜਲੰਧਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੋਹਾਲੀ ਜ਼ਿਲ੍ਹਾ ਪੰਜਾਬ 'ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਜਿਸ ਨਾਲ ਜਿਲ੍ਹੇ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ। ਜਲੰਧਰ ਸ਼ਹਿਰ 'ਚ ਅੱਜ ਸਵੇਰੇ ਇੱਕ ਵਿਅਕਤੀ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਵਲੋਂ ਬੀਤੀ ਦਿਨੀਂ ਪਾਜ਼ੀਟਿਵ ਆਈ ਮਹਿਲਾ ਦੇ ਬੇਟੇ ਦੇ ਭੇਜੇ ਗਏ ਸੈਂਪਲ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਅਧਿਕਾਰੀਆਂ ਅਨੁਸਾਰ ਲੜਕੇ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਕਰਕੇ ਉਸ ਦੇ ਸੈਂਪਲ ਲੈ ਕੇ ਭੇਜੇ ਗਏ ਸਨ। ਹੁਣ ਜਲੰਧਰ ਜ਼ਿਲ੍ਹੇ ਵਿਚ ਕੋਰੋਨਾਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 101 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ - 26 , ਨਵਾਂਸ਼ਹਿਰ -19 , ਅੰਮ੍ਰਿਤਸਰ -10 , ਹੁਸ਼ਿਆਰਪੁਰ -7 , ਪਠਾਨਕੋਟ- 7 , ਜਲੰਧਰ -7 , ਲੁਧਿਆਣਾ - 6 ,  ਮਾਨਸਾ -5 , ਮੋਗਾ - 4 , ਰੋਪੜ -3 , ਫਤਿਹਗੜ੍ਹ ਸਾਹਿਬ -2 ,  ਪਟਿਆਲਾ -1 , ਫਰੀਦਕੋਟ-2 , ਬਰਨਾਲਾ -1 , ਕਪੂਰਥਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 8 ਮੌਤਾਂ ਹੋ ਚੁੱਕੀਆਂ ਹਨ ਅਤੇ 14 ਮਰੀਜ਼ ਠੀਕ ਹੋ ਚੁੱਕੇ ਹਨ। -PTCNews


Top News view more...

Latest News view more...