ਜਲੰਧਰ ਦਿਹਾਤੀ ਪੁਲਿਸ ਨੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦੇ ਜਾਸੂਸ ਨੂੰ ਕੀਤਾ ਕਾਬੂ

Jalandhar Rural Police Khalistani supporter Gopal Chawla spy Attested
ਜਲੰਧਰ ਦਿਹਾਤੀ ਪੁਲਿਸ ਨੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦੇ ਜਾਸੂਸ ਨੂੰ ਕੀਤਾ ਕਾਬੂ

ਜਲੰਧਰ ਦਿਹਾਤੀ ਪੁਲਿਸ ਨੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦੇ ਜਾਸੂਸ ਨੂੰ ਕੀਤਾ ਕਾਬੂ:ਜਲੰਧਰ : ਜਲੰਧਰ ਦਿਹਾਤੀ ਪੁਲਿਸ ਦੇ ਹੱਥ ਅੱਜ ਵੱਡੀ ਸਫਲਤਾ ਲੱਗੀ ਹੈ। ਇਸ ਦੌਰਾਨ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਰਤਾਰਪੁਰ ਦੇ ਪਿੰਡ ਭਤੀਜਾ ਤੋਂ ਹਰਪਾਲ ਸਿੰਘ ਪਾਲਾ ਨੂੰ ਖਾਲਿਸਤਾਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ ਹੈ

Jalandhar Rural Police Khalistani supporter Gopal Chawla spy Attested
ਜਲੰਧਰ ਦਿਹਾਤੀ ਪੁਲਿਸ ਨੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦੇ ਜਾਸੂਸ ਨੂੰ ਕੀਤਾ ਕਾਬੂ

ਮਿਲੀ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਪਾਲਾ ਦੇਸ਼ ਖਿਲਾਫ ਗਦਾਰੀ ਕਰਦੇ ਹੋਏ ਪਾਕਿਸਤਾਨ ’ਚ ਬੈਠੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨਾਲ ਸੰਪਰਕ ਵਿਚ ਸੀ ਅਤੇ ਉਹ ਚਾਵਲਾ ਲਈ ਜਾਸੂਸੀ ਦਾ ਕੰਮ ਕਰਦਾ ਸੀ।ਇਸ ਦੌਰਾਨ ਥਾਣਾ ਕਰਤਾਰਪੁਰ ਦੇ ਏ.ਐੱਸ. ਆਈ. ਹਰਪ੍ਰੀਤਮ ਸਿੰਘ ਅਤੇ ਏ.ਐੱਸ.ਆਈ. ਨਵਜੋਤ ਸਿੰਘ ਪੁਲਿਸ ਟੀਮ ਦੇ ਨਾਲ ਜੱਲਾ ਮੋੜ ’ਤੇ ਨਾਕਾਬੰਦੀ ਕਰ ਕੇ ਤਲਾਸ਼ੀ ਲੈ ਰਹੇ ਸੀ।

Jalandhar Rural Police Khalistani supporter Gopal Chawla spy Attested
ਜਲੰਧਰ ਦਿਹਾਤੀ ਪੁਲਿਸ ਨੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦੇ ਜਾਸੂਸ ਨੂੰ ਕੀਤਾ ਕਾਬੂ

ਉਨ੍ਹਾਂ ਨੂੰ ਇਕ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪਿੰਡ ਭਤੀਜਾ ਦਾ ਹਰਪਾਲ ਪਾਲਾ ਆਪਣੇ ਫੋਨ ਜ਼ਰੀਏ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਪਾਕਿਸਤਾਨ ਵਿਚ ਬੈਠੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਤੋਂ ਇਲਾਵਾ ਹੋਰ ਦੇਸ਼ਾਂ ਵਿਚ ਬੈਠੇ ਅੱਤਵਾਦੀਆਂ ਨਾਲ ਲਗਾਤਾਰ ਗੱਲ ਕਰਦਾ ਹੈ।

Jalandhar Rural Police Khalistani supporter Gopal Chawla spy Attested
ਜਲੰਧਰ ਦਿਹਾਤੀ ਪੁਲਿਸ ਨੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦੇ ਜਾਸੂਸ ਨੂੰ ਕੀਤਾ ਕਾਬੂ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਇਸ ਵਾਰ ਪੰਜਾਬ ਪੁਲਿਸ ਨੇ ਕੀਤਾ ਅਜਿਹਾ ਕੰਮ , ਹਰ ਪਾਸੇ ਹੋਣ ਲੱਗੀ ਚਰਚਾ

ਇਸ ਸੂਚਨਾ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਹਰਪਾਲ ਸਿੰਘ ਪਾਲਾ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੇ ਮੋਬਾਇਲ ਤੋਂ ਇਲਾਵਾ ਉਸ ਦਾ ਕਾਫੀ ਸਾਮਾਨ ਕਬਜ਼ੇ ਵਿਚ ਲੈ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜੇਕਰ ਪੁਲਿਸ ਪਾਲੇ ਨੂੰ ਕਾਬੂ ਨਾ ਕਰਦੀ ਤਾਂ ਆਉਣ ਵਾਲੇ ਦਿਨਾਂ ’ਚ ਕਈ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਸੀ।
-PTCNews