ਜਲੰਧਰ: ਦਿਹਾਤੀ ਪੁਲਿਸ ਵਲੋਂ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼

jalandhar rural police nabs drug smugglers

ਜਲੰਧਰ: ਦਿਹਾਤੀ ਪੁਲਿਸ ਵਲੋਂ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼

ਜਲੰਧਰ ਦੀ ਦਿਹਾਤੀ ਪੁਲਿਸ ਵਲੋਂ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।

ਪੁਲਿਸ ਵੱਲੋਂ 1 ਮਹਿਲਾ ਸਮੇਤ 2 ਤਸਕਰ ਕਾਬੂ ਕੀਤੇ ਗਏ ਹਨ। ਕਾਬੂ ਕੀਤੇ ਗਏ ਵਿਅਕਤੀਆਂ ਕੋਲੋੰ 5 ਕੁਇੰਟਲ 60 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ।
jalandhar rural police nabs drug smugglers ਇਸ ਬਾਰੇ ‘ਚ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਨੇ ਪ੍ਰੈੱਸ ਕਾਨਫਰੰਸ ਕਰ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਸੁਖਬੀਰ ਕੌਰ ਅਤੇ ਬਲਜੀਤ ਵਜੋਂ ਹੋਈ ਹੈ।

ਮੁਲਜ਼ਮ ਪਿਛਲੇ ਕਰੀਬ 12 ਸਾਲਾਂ ਤੋਂ ਜੰਮੂ-ਕਸ਼ਮੀਰ ਤੋਂ ਲਿਆ ਕੇ ਡੋਡੇ ਚੂਰਾ ਪੋਸਤ ਵੇਚਦੇ ਸਨ।

—PTC News