Advertisment

ਜਲੰਧਰ ਦੇ ਭਾਰਗਵ ਕੈਂਪ ਦੀ ਸਕੂਲ ਗਈ ਵਿਦਿਆਰਥਣ ਅਗਵਾ, ਭਾਲ ਜਾਰੀ

author-image
Ragini Joshi
New Update
ਜਲੰਧਰ ਦੇ ਭਾਰਗਵ ਕੈਂਪ ਦੀ ਸਕੂਲ ਗਈ ਵਿਦਿਆਰਥਣ ਅਗਵਾ, ਭਾਲ ਜਾਰੀ
Advertisment
  publive-image ਨਾਬਾਲਿਗ ਬੱਚੀਆਂ ਨੂੰ ਅਗਵਾ ਕਰਨ ਦੇ ਅਤੇ ਵਰਗਲਾ ਕੇ ਲੈ ਕੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ । ਜਲੰਧਰ ਦੀ ਇੱਕ ਨਾਬਾਲਿਗ ਲੜਕੀ ਨੂੰ ਅਗਵਾ ਕਰ ਲ਼ਿਆ ਗਿਆ। ਜਾਣਕਾਰੀ ਮੁਤਾਬਿਕ ਇਹ ਲੜਕੀ ਜਲੰਧਰ ਦੇ ਭਾਰਗਵ ਕੈਂਪ ਦੀ ਵਾਸੀ ਸੀ । ਮਿਲੀ ਜਾਣਕਾਰੀ ਮੁਤਾਬਿਕ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਭਾਰਗਵ ਕੈਂਪ ਦੇ ਥਾਣੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਨੇ ਆਪਣੀ ਸ਼ਿਕਾਇਤ ਵਿੱਚ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਬੱਚੀ ਸਕੂਲ ਗਈ ਸੀ ਪਰ ਘਰ ਵਾਪਸ ਨਹੀਂ ਗਈ,ਜਦਕਿ ਕੁਝ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਕੋਈ ਅਣਪਛਾਤਾ ਨੌਜਵਾਨ ਉਨ੍ਹਾਂ ਦੀ ਧੀ ਦੇ ਇਰਦ ਗਿਰਦ ਘੁੰਮ ਰਿਹਾ ਸੀ।ਇਸ ਆਧਾਰ ਪੀੜਿਤ ਪਰਿਵਾਰ ਵੱਲੋਂ ਨੌਜਵਾਨ ਖਿਲਾਫ਼ ਉਨ੍ਹਾਂ ਦੀ ਬੱਚੀ ਨੂੰ ਵਰਗਲਾ ਕੇ ਅਗਵਾ ਕਰਨ ਦੇ ਦੋਸ਼ ਲਗਾਏ ਹਨ । ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।-
Advertisment

Stay updated with the latest news headlines.

Follow us:
Advertisment