ਜਲੰਧਰ : ਸੀਵਰੇਜ ਦੀ ਪੁਟਾਈ ਦੌਰਾਨ ਡਿੱਗੀ ਮਿੱਟੀ ਦੀ ਢਿੱਗ , ਮਜ਼ਦੂਰ ਦੀ ਹੋਈ ਮੌਤ

Jalandhar sewage Putting During laborer Worker Death
ਜਲੰਧਰ : ਸੀਵਰੇਜ ਦੀ ਪੁਟਾਈ ਦੌਰਾਨ ਡਿੱਗੀ ਮਿੱਟੀ ਦੀ ਢਿੱਗ , ਮਜ਼ਦੂਰ ਦੀ ਹੋਈ ਮੌਤ

ਜਲੰਧਰ : ਸੀਵਰੇਜ ਦੀ ਪੁਟਾਈ ਦੌਰਾਨ ਡਿੱਗੀ ਮਿੱਟੀ ਦੀ ਢਿੱਗ , ਮਜ਼ਦੂਰ ਦੀ ਹੋਈ ਮੌਤ:ਜਲੰਧਰ : ਜਲੰਧਰ ਦੇ ਕਬੀਰ ਨਗਰ ਇਲਾਕੇ ਵਿੱਚ ਸੀਵਰੇਜ ‘ਚ ਫਸੇ ਮਜ਼ਦੂਰ ਦੀ ਮੌਤ ਹੋ ਗਈ ਹੈ।ਦਰਅਸਲ ‘ਚ ਗਲੀ ‘ਚ 1200 ਫੁੱਟ ਲੰਬੀ ਸੀਵਰੇਜ ਦੀ ਪਾਈਪ ਪਾਉਣ ਦਾ ਕੰਮ ਚਲ ਰਿਹਾ ਸੀ। ਦੋ ਮਜ਼ਦੂਰ ਸੀਵਰੇਜ ਸਾਫ਼ ਕਰਨ ਲਈ ਗਏ ਸਨ ਤਾਂ ਸ਼ਾਮ 6 ਵਜੇ ਅਚਾਨਕ ਪਾਣੀ ਦੀ ਪਾਈਪ ਫਟ ਗਈ, ਜਿਸ ਕਾਰਨ ਉਥੇ ਪਾਣੀ ਭਰ ਗਿਆ ਅਤੇ ਢਿੱਗ ਡਿੱਗ ਗਈ। ਜਿਸ ਕਾਰਨ ਦੋਵੇਂ ਮਜ਼ਦੂਰ ਉੱਥੇ ਫੱਸ ਗਏ।

Jalandhar sewage Putting During laborer Worker Death
ਜਲੰਧਰ : ਸੀਵਰੇਜ ਦੀ ਪੁਟਾਈ ਦੌਰਾਨ ਡਿੱਗੀ ਮਿੱਟੀ ਦੀ ਢਿੱਗ , ਮਜ਼ਦੂਰ ਦੀ ਹੋਈ ਮੌਤ

ਇਸ ਘਟਨਾ ਤੋਂ ਬਾਅਦ ਇੱਕ ਮਜ਼ਦੂਰ ਨੂੰ ਤਾਂ ਜਿਊਂਦਾ ਬਾਹਰ ਕੱਢ ਲਿਆ ਗਿਆ ਪਰ ਦੂਜੇ ਦੀ ਮੌਤ ਹੋ ਗਈ।ਮ੍ਰਿਤਕ ਮਜ਼ਦੂਰ ਬਿਹਾਰ ਦਾ ਰਹਿਣ ਵਾਲਾ ਸੀ।ਉਸ ਦੀ ਪਹਿਚਾਣ ਮੁਹੰਮਦ ਸਈਅਦ ਜੋ ਕਿ 28 ਸਾਲਾਂ ਦਾ ਸੀ ਅਤੇ ਬਿਹਾਰ ਤੋਂ ਰੁਜ਼ਗਾਰ ਦੀ ਤਲਾਸ਼ ਵਿੱਚ ਪੰਜਾਬ ਆਇਆ ਹੋਇਆ ਸੀ।

Jalandhar sewage Putting During laborer Worker Death
ਜਲੰਧਰ : ਸੀਵਰੇਜ ਦੀ ਪੁਟਾਈ ਦੌਰਾਨ ਡਿੱਗੀ ਮਿੱਟੀ ਦੀ ਢਿੱਗ , ਮਜ਼ਦੂਰ ਦੀ ਹੋਈ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਅਬੋਹਰ : ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ , ਪਿੰਡ ਵਾਲਿਆਂ ਨੇ ਫੜ ਕੇ ਬੰਨ੍ਹ ਲਿਆ ਪੁੱਤ

ਇਸ ਘਟਨਾ ਤੋਂ ਬਾਅਦ ਨਗਰ ਨਿਗਮ ਵਿਭਾਗ ਦੀ ਪੋਲ ਖੁੱਲ੍ਹ ਗਈ ਕਿਉਂਕਿ ਪਾਈਪ ਪੁਰਾਣਾ ਤੇ ਗਲਿਆ ਹੋਣ ਕਾਰਨ ਟੁੱਟ ਗਿਆ ,ਜਿਸ ਕਾਰਨ ਸੀਵਰੇਜ ਲਈ ਪੁੱਟੀ ਗਈ ਥਾਂ ‘ਤੇ ਪਾਣੀ ਭਰ ਗਿਆ ਅਤੇ ਮਿੱਟੀ ਦਲਦਲ ਬਣ ਗਈ ਤੇ ਮਜ਼ਦੂਰ ਉਸ ਵਿਚ ਫਸ ਗਿਆ।
-PTCNews