ਕੰਨਾਂ 'ਚ ਹੈਡਫੋਨ ਲਾ ਕੇ ਰੇਲਵੇ ਟਰੈਕ 'ਤੇ ਲੇਟਿਆ ਸੀ ਵਿਅਕਤੀ , ਟਰੇਨ ਆਈ ਤਾਂ ਵਾਪਰਿਆ ਇਹ ਹਾਦਸਾ 

By Shanker Badra - September 26, 2019 9:09 am

ਕੰਨਾਂ 'ਚ ਹੈਡਫੋਨ ਲਾ ਕੇ ਰੇਲਵੇ ਟਰੈਕ 'ਤੇ ਲੇਟਿਆ ਸੀ ਵਿਅਕਤੀ , ਟਰੇਨ ਆਈ ਤਾਂ ਵਾਪਰਿਆ ਇਹ ਹਾਦਸਾ:ਜਲੰਧਰ : ਜਲੰਧਰ ਤੋਂ ਕਪੂਰਥਲਾ ਜਾ ਰਹੀ ਟਰੇਨ ਦੀ ਲਪੇਟ 'ਚ ਆਉਣ ਕਾਰਨਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਘਟਨਾ ਡੀ.ਏ.ਵੀ. ਹਾਲਟ ਨੇੜੇ ਵਾਪਰੀ ਹੈ।

Jalandhar to Kapurthala going Train Death person railway track ਕੰਨਾਂ 'ਚ ਹੈਡਫੋਨ ਲਾ ਕੇ ਰੇਲਵੇ ਟਰੈਕ 'ਤੇ ਲੇਟਿਆ ਸੀ ਵਿਅਕਤੀ , ਟਰੇਨ ਆਈ ਤਾਂ ਵਾਪਰਿਆ ਇਹ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਮਾਧੋ ,ਮੂਲ ਨਿਵਾਸੀ ਯੂ.ਪੀ. ਵਜੋ ਹੋਈ ਹੈ। ਦੱਸਿਆ ਜਾਂਦਾ ਹੈ ਕਿ ਵਿਅਕਤੀ ਨੇ ਹਾਦਸੇ ਸਮੇਂ ਕੰਨਾਂ 'ਚ ਹੈਡਫੋਨ ਲਗਾਏ ਹੋਏ ਸਨ ਤੇ ਰੇਲਵੇ ਟਰੈਕ ਨੇੜੇ ਹੀ ਲੇਟਿਆ ਹੋਇਆ ਸੀ।

Jalandhar to Kapurthala going Train Death person railway track ਕੰਨਾਂ 'ਚ ਹੈਡਫੋਨ ਲਾ ਕੇ ਰੇਲਵੇ ਟਰੈਕ 'ਤੇ ਲੇਟਿਆ ਸੀ ਵਿਅਕਤੀ , ਟਰੇਨ ਆਈ ਤਾਂ ਵਾਪਰਿਆ ਇਹ ਹਾਦਸਾ

ਜਦੋਂ ਗੱਡੀ ਆਈ ਤਾਂ ਅਚਾਨਕ ਉਠਣ ਦੌਰਾਨ ਟਰੇਨ ਨਾਲ ਉਸ ਦਾ ਸਿਰ ਟਕਰਾ ਗਿਆ, ਜਿਸ ਕਾਰਨ ਮੌਕੇ 'ਤੇ ਉਸ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
-PTCNews

adv-img
adv-img