ਜਲੰਧਰ ਦੇ ਪਿੰਡ ਗਾਖਲਾ ਨੇੜੇ ਸ਼ਮਸ਼ਾਨ ਘਾਟ ਨੇੜਿਓ ਮਿਲੀ ਵਿਅਕਤੀ ਦੀ ਲਾਸ਼

Jalandhar Village Gakhal Near Helper Young Found Death body
ਜਲੰਧਰ ਦੇ ਪਿੰਡ ਗਾਖਲਾ ਨੇੜੇ ਸ਼ਮਸ਼ਾਨ ਘਾਟ ਨੇੜਿਓ ਮਿਲੀ ਵਿਅਕਤੀ ਦੀ ਲਾਸ਼

ਜਲੰਧਰ ਦੇ ਪਿੰਡ ਗਾਖਲਾ ਨੇੜੇ ਸ਼ਮਸ਼ਾਨ ਘਾਟ ਨੇੜਿਓ ਮਿਲੀ ਵਿਅਕਤੀ ਦੀ ਲਾਸ਼:ਜਲੰਧਰ : ਜਲੰਧਰ ਦੇ ਪਿੰਡ ਗਾਖਲਾ ਨੇੜੇ ਇਕ ਨਹਿਰ ਦੇ ਕਿਨਾਰੇ ‘ਤੇ ਸ਼ਮਸ਼ਾਨ ਘਾਟ ਨੇੜਿਓਂ ਇੱਕ ਵਿਅਕਤੀ ਦੀ ਲਾਸ਼ ਮਿਲਣ ਨਾਲ ਪਿੰਡ ‘ਚ ਸਨਸਨੀ ਫੈਲ ਗਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਰਿਤਿਕ ਦੇ ਰੂਪ ‘ਚ ਹੋਈ ਹੈ ਅਤੇ ਉਹ ਇੱਕ ਨਿੱਜੀ ਹਸਪਤਾਲ ‘ਚ ਹੈਲਪਰ ਦੇ ਤੌਰ ‘ਤੇ ਕੰਮ ਕਰਦਾ ਸੀ।

Jalandhar Village Gakhal Near Helper Young Found Death body
ਜਲੰਧਰ ਦੇ ਪਿੰਡ ਗਾਖਲਾ ਨੇੜੇ ਸ਼ਮਸ਼ਾਨ ਘਾਟ ਨੇੜਿਓ ਮਿਲੀ ਵਿਅਕਤੀ ਦੀ ਲਾਸ਼

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਗਾਖਲਾ ਨਹਿਰ ਕਿਨਾਰੇ ਇੱਕ ਨੌਜਵਾਨ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ ਹੈ।ਜਦੋਂ ਇਲਾਕਾ ਨਿਵਾਸੀਆਂ ਨੇ ਰਸਤੇ ‘ਚ ਪੈਂਦੀ ਨਹਿਰ ਕੋਲ ਉਸ ਦੀ ਲਾਸ਼ ਨੂੰ ਸ਼ੱਕੀ ਹਾਲਤ ਵਿਚ ਦੇਖਿਆਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

Jalandhar Village Gakhal Near Helper Young Found Death body
ਜਲੰਧਰ ਦੇ ਪਿੰਡ ਗਾਖਲਾ ਨੇੜੇ ਸ਼ਮਸ਼ਾਨ ਘਾਟ ਨੇੜਿਓ ਮਿਲੀ ਵਿਅਕਤੀ ਦੀ ਲਾਸ਼

ਦੱਸਿਆ ਜਾਂਦਾ ਹੈ ਕਿ ਰਿਤਿਕ ਗਾਖਲਾ ‘ਚ ਆਪਣੀ ਭੈਣ ਦੇ ਘਰ ਰਹਿ ਰਿਹਾ ਹੈ। ਮ੍ਰਿਤਕ ਦੇ ਸਰੀਰ ਉੱਪਰ ਸੱਟਾਂ ਦੇ ਨਿਸ਼ਾਨ ਹੋਣ ਤੋਂ ਇਹੀ ਲੱਗਦਾ ਹੈ ਕਿ ਕਿਸੇ ਨੇ ਲੁੱਟ ਦੇ ਇਰਾਦੇ ਨਾਲ ਉਸ ਦਾ ਕਤਲ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
-PTCNews