Fri, Apr 19, 2024
Whatsapp

ਜਲੰਧਰ ਦੇ ਲੋਹੀਆਂ ਖਾਸ 'ਚ ਨਸ਼ੇੜੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ

Written by  Shanker Badra -- October 16th 2019 04:09 PM
ਜਲੰਧਰ ਦੇ ਲੋਹੀਆਂ ਖਾਸ 'ਚ ਨਸ਼ੇੜੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ

ਜਲੰਧਰ ਦੇ ਲੋਹੀਆਂ ਖਾਸ 'ਚ ਨਸ਼ੇੜੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ

ਜਲੰਧਰ ਦੇ ਲੋਹੀਆਂ ਖਾਸ 'ਚ ਨਸ਼ੇੜੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ: ਲੋਹੀਆਂ ਖ਼ਾਸ : ਜਲੰਧਰ ਦੇ ਲੋਹੀਆਂ ਖਾਸ 'ਚ ਪੈਂਦੇ ਮੁਹੱਲਾ ਡੁਮਾਣਾ 'ਚਨਸ਼ੇੜੀ ਪਤੀ ਵੱਲੋਂ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਛਾਣ ਕਮਲਜੀਤ ਕੌਰ ਦੇ ਰੂਪ 'ਚ ਹੋਈ ਹੈ।ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। [caption id="attachment_350260" align="aligncenter" width="300"]Jalandhar Village Lohian Khas Husband sharp weapon with wife Murder ਜਲੰਧਰ ਦੇ ਲੋਹੀਆਂ ਖਾਸ 'ਚਨਸ਼ੇੜੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ[/caption] ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਮਨਜੀਤ ਸਿੰਘ ਨਾਂ ਦੇ ਨਸ਼ੇੜੀ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ ਆਪਣੀ ਪਤਨੀ ਕਮਲਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਸਮਝੌਤੇ ਤਹਿਤ ਕੁਝ ਦਿਨ ਪਹਿਲਾਂ ਹੀ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਆਈ ਸੀ। [caption id="attachment_350262" align="aligncenter" width="300"]Jalandhar Village Lohian Khas Husband sharp weapon with wife Murder ਜਲੰਧਰ ਦੇ ਲੋਹੀਆਂ ਖਾਸ 'ਚਨਸ਼ੇੜੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ[/caption] ਮ੍ਰਿਤਕਾਂ ਦੀ ਸੱਸ ਸਵਰਨ ਕੌਰ ਮੁਤਾਬਕ ਉਸ ਦਾ ਪੁੱਤਰ ਨਸ਼ਾ ਕਰਦਾ ਹੈ ਅਤੇ ਉਸ ਦਾ ਕਮਲਜੀਤ ਕੌਰ ਨਾਲ ਅਕਸਰ ਹੀ ਲੜਾਈ ਝਗੜਾ ਕਰਦਾ ਰਹਿੰਦਾ ਸੀ। ਜਿਸ ਕਰਕੇ ਉਸ ਨੇ ਅੱਜ ਸਵੇਰੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। [caption id="attachment_350261" align="aligncenter" width="300"]Jalandhar Village Lohian Khas Husband sharp weapon with wife Murder ਜਲੰਧਰ ਦੇ ਲੋਹੀਆਂ ਖਾਸ 'ਚਨਸ਼ੇੜੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦੇਖੋ ਕਾਂਗਰਸ ਦੇ ਨਵੇਂ ਸਟਾਰ ਪ੍ਰਚਾਰਕ , ਕਾਂਗਰਸ ਪਾਰਟੀ ਦੇ ਇਸ ਉਮੀਦਵਾਰ ਨੇ ਸਟੇਜ ‘ਤੇ ਲਗਵਾਏ ਡਾਂਸਰਾਂ ਦੇ ਠੁਮਕੇ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਸਬੰਧਤ ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...