ਜਦੋਂ ਨਾਕੇ 'ਤੇ ਰੋਕਿਆਂ ਤਾਂ ASI ਨੂੰ ਕਾਰ ਦੇ ਬੋਨਟ 'ਤੇ ਘਸੀਟਦਾ ਲੈ ਗਿਆ ਨੌਜਵਾਨ, ਜਾਣੋਂ ਪੂਰਾ ਮਾਮਲਾ

By Shanker Badra - May 02, 2020 12:05 pm

ਜਦੋਂ ਨਾਕੇ 'ਤੇ ਰੋਕਿਆਂ ਤਾਂ ASI ਨੂੰ ਕਾਰ ਦੇ ਬੋਨਟ 'ਤੇ ਘਸੀਟਦਾ ਲੈ ਗਿਆ ਨੌਜਵਾਨ, ਜਾਣੋਂ ਪੂਰਾ ਮਾਮਲਾ:ਜਲੰਧਰ : ਜਲੰਧਰ ਸ਼ਹਿਰ ਦੇ ਮਿਲਕ ਬਾਰ ਚੌਕ 'ਚ ਇੱਕ ਕਾਰ ਸਵਾਰ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮ ਨੂੰ ਆਪਣੀ ਕਾਰ ਦੇ ਬੋਨਟ 'ਤੇ ਘਸੀਟਦਾ ਦੀ ਖ਼ਬਰ ਮਿਲੀ ਹੈ। ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਤੁਰੰਤ ਪੁਲਿਸ ਨੇ ਥੋੜ੍ਹੀ ਦੂਰੀ 'ਤੇ ਜਾ ਕੇ ਕਾਬੂ ਕਰ ਲਿਆ ਹੈ।

ਦਰਅਸਲ 'ਚ ਜਲੰਧਰ 'ਚ ਲਾਕਡਾਊਨ ਦੇ ਚਲਦਿਆ ਨਾਕੇ 'ਤੇ ਪੁਲਿਸ ਪਾਰਟੀ ਵੱਲੋਂ ਇਕ ਨੌਜਵਾਨ ਨੂੰ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਇਹ ਕਾਰ ਸਵਾਰ ਨਾਕੇ 'ਤੇ ਰੁਕਣ ਦੀ ਬਜਾਏ ਏ.ਐੱਸ.ਆਈ ਨੂੰ ਕਰੀਬ 200 ਮੀਟਰ ਆਪਣੀ ਕਾਰ ਦੇ ਬੋਨਟ 'ਤੇ ਘਸੀਟਦਾ ਹੋਇਆ ਲੈ ਗਿਆ।

ਜਿਸ ਤੋਂ ਬਾਅਦ ਵਧੀਕ ਐੱਸਐਚਓ ਗੁਰਦੇਵ ਸਿੰਘ ਨੇ ਪਿੱਛਾ ਕਰ ਕੇ ਨੌਜਵਾਨ ਨੂੰ ਬਾਕੀ ਮੁਲਾਜ਼ਮਾਂ ਨਾਲ ਮਿਲ ਕੇ ਕਾਬੂ ਕਰ ਲਿਆ ਹੈ। ਉਸ ਨੂੰ ਹਿਰਾਸਤ 'ਚ ਲੈ ਕੇ ਪੁਲਿਸ ਥਾਣਾ 6 ਵਿੱਚ ਲੈ ਗਏ ਹਨ। ਪੁਲਿਸ ਉਸ ਕੋਲੋਂ ਪੁੱਛਗਿੱਛ ਕਰਨ 'ਚ ਜੁੱਟ ਗਈ ਹੈ।
-PTCNews

adv-img
adv-img