ਨੌਜਵਾਨ ਨੇ ਨਸ਼ੇ ਦੀ ਹਾਲਤ ਵਿਚ ਆਪਣੀ ਮਾਂ ਦਾ ਕੀਤਾ ਕਤਲ ,ਬੋਰੇ ‘ਚੋਂ ਮਿਲੀ ਲਾਸ਼

jalandher:Young man drug situation mother muder

ਨੌਜਵਾਨ ਨੇ ਨਸ਼ੇ ਦੀ ਹਾਲਤ ਵਿਚ ਆਪਣੀ ਮਾਂ ਦਾ ਕੀਤਾ ਕਤਲ ,ਬੋਰੇ ‘ਚੋਂ ਮਿਲੀ ਲਾਸ਼:ਜਲੰਧਰ ਦੇ ਪਿੰਡ ਹਰੀਪੁਰ `ਚ ਇੱਕ ਨੌਜਵਾਨ ਨੇ ਨਸ਼ੇ ਦੀ ਹਾਲਤ ਵਿਚ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ।ਨਸ਼ੇੜੀ ਪੁੱਤਰ ਧਰਮਵੀਰ ਸਿੰਘ ਨੂੰ ਪੁਲਿਸ ਨੇ ਕੱਲ ਗ੍ਰਿਫ਼ਤਾਰ ਕਰ ਲਿਆ ਹੈ।ਇਸ ਸਬੰਧੀ ਜਾਂਚ ਅਧਿਕਾਰੀ ਐੱਸਪੀ ਬਲਬੀਰ ਸਿੰਘ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮੁਲਜ਼ਮ ਨੇ ਆਪਣੀ 61 ਸਾਲਾ ਮਾਂ ਦਿਆਲ ਕੌਰ ਦੇ ਸੋਟੀ ਨਾਲ ਵਾਰ ਕੀਤਾ,ਜਿਸ ਤੋਂ ਬਾਅਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਮੁਲਜ਼ਮ ਧਰਮਵੀਰ ਆਪਣਾ ਵਿਆਹ ਨਾ ਹੋਣ ਕਰਕੇ ਨਿਰਾਸ਼ ਸੀ।

ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਧਰਮਵੀਰ ਦੇ ਪਿਤਾ ਗੁਰਦੀਪ ਸਿੰਘ ਨੇ ਸਥਾਲਕ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ ਇੱਕ ਨਸ਼ੇੜੀ ਸੀ ਤੇ ਉਹ ਉਨ੍ਹਾਂ ਤੋਂ ਪੈਸੇ ਲੈਣ ਲਈ ਅਕਸਰ ਉਨ੍ਹਾਂ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ।ਬੁੱਧਵਾਰ ਦੀ ਰਾਤ ਨੂੰ ਉਸ ਦੀ ਆਪਣੀ ਮਾਂ ਨਾਲ ਬਹਿਸ ਹੋ ਗਈ ਤੇ ਉਸ ਨੇ ਉਸ ਦੇ ਸਿਰ `ਚ ਸੋਟੀ ਮਾਰੀ।ਜਿਸ ਤੋਂ ਬਾਅਦ ਨਸ਼ੇੜੀ ਪੁੱਤਰ ਨੇ ਆਪਣੀ ਮਾਂ ਦੀ ਲਾਸ਼ ਨੂੰ ਇੱਕ ਬੋਰੇ ‘ਚ ਬੰਦ ਕਰ ਕੇ ਰੱਖ ਦਿੱਤਾ ਸੀ।ਇਹ ਮਾਮਲਾ ਉਦੋਂ ਸਾਹਮਣੇ ਆਇਆ,ਜਦੋਂ ਉਸ ਦੇ ਪਿਤਾ ਸਨਿੱਚਰਵਾਰ ਨੂੰ ਘਰ ਪਰਤੇ ਤੇ ਘਰ ਅੰਦਰੋਂ ਬੋਅ ਆਉਂਦੀ ਮਹਿਸੂਸ ਕੀਤੀ।
-PTCNews