Wed, Apr 17, 2024
Whatsapp

ਜਲਿਆਂਵਾਲਾ ਬਾਗ ਕਤਲੇਆਮ ਦੀ 100ਵੀਂ ਸ਼ਤਾਬਦੀ ਨੂੰ ਸਮਰਪਿਤ ਇੰਡੀਆ ਗੇਟ ਵਿਖੇ ਹੋਵੇਗਾ ਸ਼ਬਦ ਕੀਰਤਨ ਅਤੇ ਨਾਟਕ ਮੰਚਨ

Written by  Shanker Badra -- April 10th 2019 07:21 PM -- Updated: April 10th 2019 07:23 PM
ਜਲਿਆਂਵਾਲਾ ਬਾਗ ਕਤਲੇਆਮ ਦੀ 100ਵੀਂ ਸ਼ਤਾਬਦੀ ਨੂੰ ਸਮਰਪਿਤ ਇੰਡੀਆ ਗੇਟ ਵਿਖੇ ਹੋਵੇਗਾ ਸ਼ਬਦ ਕੀਰਤਨ ਅਤੇ ਨਾਟਕ ਮੰਚਨ

ਜਲਿਆਂਵਾਲਾ ਬਾਗ ਕਤਲੇਆਮ ਦੀ 100ਵੀਂ ਸ਼ਤਾਬਦੀ ਨੂੰ ਸਮਰਪਿਤ ਇੰਡੀਆ ਗੇਟ ਵਿਖੇ ਹੋਵੇਗਾ ਸ਼ਬਦ ਕੀਰਤਨ ਅਤੇ ਨਾਟਕ ਮੰਚਨ

ਜਲਿਆਂਵਾਲਾ ਬਾਗ ਕਤਲੇਆਮ ਦੀ 100ਵੀਂ ਸ਼ਤਾਬਦੀ ਨੂੰ ਸਮਰਪਿਤ ਇੰਡੀਆ ਗੇਟ ਵਿਖੇ ਹੋਵੇਗਾ ਸ਼ਬਦ ਕੀਰਤਨ ਅਤੇ ਨਾਟਕ ਮੰਚਨ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਜਲਿਆਂਵਾਲਾ ਬਾਗ ਦੀ ਕਤਲੇਆਮ ਦੀ 100ਵੀਂ ਨੂੰ ਸਮਰਪਿਤ ਇਤਿਹਾਸਕ ਸ਼ਤਾਬਦੀ ਮਨਾਉਣ ਲਈ ਸ਼ਨੀਵਾਰ 13 ਅਪ੍ਰੈਲ 2019 ਨੂੰ ਸ਼ਾਮੀ 7:00ਵਜੇ ਇੰਡੀਆ ਗੇਟ, ਨੇੜੇ ਮਸਜਿਦ, ਮਾਨਸਿੰਘ ਰੋਡ, ਨਵੀਂ ਦਿੱਲੀ ਵਿਖੇ ਸ਼ਬਦ ਕੀਰਤਨ ਅਤੇ ਨਾਟਕ ਮੰਚਨ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 100 ਵਿਦਿਆਰਥੀ ਤੰਤੀ ਸਾਜਾਂ ਨਾਲ ਕੀਰਤਨ ਕਰਨਗੇ।ਇਸ ਮੌਕੇ ਤੇ ਇੱਕ ਨਾਟਕ ‘‘ਜੁ ਲਰੇ ਦੀਨ ਕੇ ਹੇਤ’’ ਵੀ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਜਾਵੇਗਾ। [caption id="attachment_281220" align="aligncenter" width="300"]Jallianwala Bagh massacre 100th anniversary DSGMC India Gate Shabad Kirtan ਜਲਿਆਂਵਾਲਾ ਬਾਗ ਕਤਲੇਆਮ ਦੀ 100ਵੀਂ ਸ਼ਤਾਬਦੀ ਨੂੰ ਸਮਰਪਿਤ ਇੰਡੀਆ ਗੇਟ ਵਿਖੇ ਹੋਵੇਗਾ ਸ਼ਬਦ ਕੀਰਤਨ ਅਤੇ ਨਾਟਕ ਮੰਚਨ[/caption] ਜਨਰਲ ਡਾਇਰ ਵੱਲੋਂ 13 ਅਪ੍ਰੈਲ 1919 ਦੀ ਵੈਸਾਖੀ ਵਾਲੇ ਦਿਨ ਬੇਕਸੂਰ 6000 ਲੋਕਾਂ ਉੱਤੇ, ਜੋ ਕਿ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਵਿਚ ਇੱਕ ਸ਼ਾਂਤਮਈ ਵਿਰੋਧ ਲਈ ਇਕੱਠੇ ਹੋਏ ਸਨ, ਜਿਸ ਨੂੰ ਬਰਤਾਨਾਵੀ ਸਰਕਾਰ ਨੇ ‘ਗੈਰਕਾਨੂੰਨੀ ਇਕੱਠ ਨੂੰ ਖਦੇੜਿਆ’ ਦੱਸ ਕੇ ਗੋਲੀਆਂ ਵਰ੍ਹਾਉਣ ਦਾ ਹੁਕਮ ਦਿੱਤੇ।ਇਸ ਸਾਕੇ ਵਿੱਚ ਸੈਂਕੜੇ ਭਾਰਤੀ ਸ਼ਹੀਦ ਹੋਏ ਤੇ ਕਈ ਹਜ਼ਾਰ ਫੱਟੜ ਹੋਏ। ਇਸ ਘਟਨਾ ਨੇ ਬਰਤਾਨਾਵੀ ਹਕੂਮਤ ਦੀਆਂ ਜੜਾ ਹਿਲਾ ਦਿੱਤੀਆਂ ਤੇ ਆਜ਼ਾਦੀ ਦੀ ਚਲ ਰਹੀ ਲੜਾਈ ਨੂੰ ਹੋਰ ਤੇਜ਼ ਕਰ ਦਿੱਤਾ। [caption id="attachment_281224" align="aligncenter" width="300"]Jallianwala Bagh massacre 100th anniversary DSGMC India Gate Shabad Kirtan ਜਲਿਆਂਵਾਲਾ ਬਾਗ ਕਤਲੇਆਮ ਦੀ 100ਵੀਂ ਸ਼ਤਾਬਦੀ ਨੂੰ ਸਮਰਪਿਤ ਇੰਡੀਆ ਗੇਟ ਵਿਖੇ ਹੋਵੇਗਾ ਸ਼ਬਦ ਕੀਰਤਨ ਅਤੇ ਨਾਟਕ ਮੰਚਨ[/caption] ਇਸ ਇਤਿਹਾਸਕ ਪ੍ਰੋਗਰਾਮ ਲਈ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ, ਜੋਇੰਅਟ ਸਕੱਤਰ ਹਰਵਿੰਦਰ ਸਿੰਘ ਕੇ.ਪੀ. ਤੋਂ ਇਲਾਵਾ ਦਿੱਲੀ ਕਮੇਟੀ ਦੇ ਸਾਰੇ ਮੈਂਬਰ ਇਸ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। -PTCNews


Top News view more...

Latest News view more...