Fri, Apr 26, 2024
Whatsapp

ਜੰਮੂ ਕਸ਼ਮੀਰ 'ਚ ਸੜਕ ਹਾਦਸੇ ਦੌਰਾਨ ਸੀਆਰਪੀਐਫ਼ ਦੇ 19 ਜਵਾਨ ਹੋਏ ਜ਼ਖ਼ਮੀ

Written by  Shanker Badra -- May 27th 2018 03:50 PM
ਜੰਮੂ ਕਸ਼ਮੀਰ 'ਚ ਸੜਕ ਹਾਦਸੇ ਦੌਰਾਨ ਸੀਆਰਪੀਐਫ਼ ਦੇ 19 ਜਵਾਨ ਹੋਏ ਜ਼ਖ਼ਮੀ

ਜੰਮੂ ਕਸ਼ਮੀਰ 'ਚ ਸੜਕ ਹਾਦਸੇ ਦੌਰਾਨ ਸੀਆਰਪੀਐਫ਼ ਦੇ 19 ਜਵਾਨ ਹੋਏ ਜ਼ਖ਼ਮੀ

ਜੰਮੂ ਕਸ਼ਮੀਰ 'ਚ ਸੜਕ ਹਾਦਸੇ ਦੌਰਾਨ ਸੀਆਰਪੀਐਫ਼ ਦੇ 19 ਜਵਾਨ ਹੋਏ ਜ਼ਖ਼ਮੀ:ਜੰਮੂ ਕਸ਼ਮੀਰ ਵਿੱਚ ਅੱਜ ਸਵੇਰੇ ਸੀਆਰਪੀਐਫ ਜਵਾਨਾਂ ਦੀ ਗੱਡੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ।ਇਸ ਹਾਦਸੇ ਦੇ ਕਾਰਨ 19 ਜਵਾਨ ਜ਼ਖ਼ਮੀ ਹੋ ਗਏ ਹਨ।Jammu and Kashmir 19 CRPF personnel injured after vehicle meets accidentਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਰਧ ਸੈਨਿਕ ਬਲ ਦੇ ਬੇਮਿਨਾ ਮੁੱਖ ਦਫ਼ਤਰ ਦੇ ਕੋਲ ਜਵਾਨਾਂ ਦੇ ਵਾਹਨ ਦਾ ਡਰਾਈਵਰ ਅਪਣਾ ਕਾਬੂ ਖੋ ਬੈਠਿਆ,ਜਿਸ ਕਾਰਨ ਵਾਹਨ ਪਲਟ ਗਿਆ।ਉਨ੍ਹਾਂ ਦੱਸਿਆ ਕਿ ਵਾਹਨ ਵਿੱਚ 21 ਜਵਾਨ ਸਵਾਰ ਸਨ।ਇਹ ਸੀਆਰਪੀਐਫ ਦੇ ਕਾਫ਼ਲੇ ਵਿਚ ਸ਼ਾਮਲ ਤਿੰਨ ਵਾਹਨਾਂ ਵਿਚੋਂ ਇਕ ਸੀ।Jammu and Kashmir 19 CRPF personnel injured after vehicle meets accidentਜ਼ਖ਼ਮੀ ਜਵਾਨਾਂ ਨੂੰ ਨੇੜੇ ਦੇ ਜੇਵੀਸੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਇਨ੍ਹਾਂ ਵਿਚੋਂ 7 ਜਵਾਨਾਂ ਨੂੰ ਇੱਥੇ ਫ਼ੌਜ ਦੇ ਬੇਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।Jammu and Kashmir 19 CRPF personnel injured after vehicle meets accidentਇੱਕ ਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਉਸ ਦੀ ਰੀੜ੍ਹ ਦੀ ਹੱਡੀ ਵਿਚ ਸੱਟ ਵੱਜੀ ਹੈ ਅਤੇ ਉਸ ਨੂੰ ਵਿਸ਼ੇਸ਼ ਇਲਾਜ ਲਈ ਨਵੀਂ ਦਿੱਲੀ ਭੇਜਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਘਟਨਾ ਸਵੇਰੇ ਕਰੀਬ ਪੰਜ ਵਜੇ ਵਾਪਰੀ ਹੈ। -PTCNews


Top News view more...

Latest News view more...