Sat, Apr 20, 2024
Whatsapp

ਫ਼ਤਹਿਵੀਰ ਦੀ ਮੌਤ ਤੋਂ ਬਾਅਦ ਹੁਣ ਬੋਰਵੈੱਲ 'ਚ ਡਿੱਗਿਆ 4 ਸਾਲ ਦਾ ਬੱਚਾ

Written by  Shanker Badra -- June 14th 2019 04:52 PM
ਫ਼ਤਹਿਵੀਰ ਦੀ ਮੌਤ ਤੋਂ ਬਾਅਦ ਹੁਣ ਬੋਰਵੈੱਲ 'ਚ ਡਿੱਗਿਆ 4 ਸਾਲ ਦਾ ਬੱਚਾ

ਫ਼ਤਹਿਵੀਰ ਦੀ ਮੌਤ ਤੋਂ ਬਾਅਦ ਹੁਣ ਬੋਰਵੈੱਲ 'ਚ ਡਿੱਗਿਆ 4 ਸਾਲ ਦਾ ਬੱਚਾ

ਫ਼ਤਹਿਵੀਰ ਦੀ ਮੌਤ ਤੋਂ ਬਾਅਦ ਹੁਣ ਬੋਰਵੈੱਲ 'ਚ ਡਿੱਗਿਆ 4 ਸਾਲ ਦਾ ਬੱਚਾ:ਪਠਾਨਕੋਟ : ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਬੀਤੇ ਦਿਨੀਂ 2 ਸਾਲਾ ਫ਼ਤਹਿਵੀਰ ਦੀ ਡੂੰਗੇ ਬੋਰਵੈੱਲ ਵਿੱਚ ਡਿੱਗਣ ਕਰਕੇ ਮੌਤ ਹੋ ਗਈ ਪਰ ਹਾਲੇ ਵੀ ਲੋਕ ਇਸ ਘਟਨਾ ਤੋਂ ਸਬਕ ਨਹੀਂ ਲੈ ਰਹੇ।ਹੁਣ ਜੰਮੂ-ਕਸ਼ਮੀਰ ਵਿੱਚ 4 ਸਾਲਾਂ ਦੇ ਬੱਚੇ ਦੇ 20 ਫੁੱਟ ਡੂੰਗੇ ਬੋਰਵੈੱਲ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆ ਰਹੀ ਹੈ। [caption id="attachment_306703" align="aligncenter" width="300"]Jammu and Kashmir 4-year-old children Fall borewell ਫ਼ਤਹਿਵੀਰ ਦੀ ਮੌਤ ਤੋਂ ਬਾਅਦ ਹੁਣ ਬੋਰਵੈੱਲ 'ਚ ਡਿੱਗਿਆ 4 ਸਾਲ ਦਾ ਬੱਚਾ[/caption] ਓਥੇ ਮੌਜੂਦ ਲੋਕਾਂ ਨੇ ਬੱਚੇ ਨੂੰ ਕਰੀਬ ਪੌਣੇ ਘੰਟੇ ਦੀ ਮਿਹਨਤ ਤੋਂ ਬਾਅਦ ਬਾਹਰ ਕੱਢ ਲਿਆ ਹੈ।ਇਸ ਦੌਰਾਨ ਬੱਚੇ ਦੀ ਲੱਤ 'ਤੇ ਗੰਭੀਰ ਸੱਟਾਂ ਲੱਗੀਆਂ ਹਨ।ਬੱਚੇ ਨੂੰ ਬੋਰਵੈੱਲ ਵਿੱਚੋਂ ਕੱਢਣ ਤੋਂ ਬਾਅਦ ਤੁਰੰਤ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਬੱਚੇ ਦਾ ਇਲਾਜ ਚੱਲ ਰਿਹਾ ਹੈ। [caption id="attachment_306704" align="aligncenter" width="300"]Jammu and Kashmir 4-year-old children Fall borewell ਫ਼ਤਹਿਵੀਰ ਦੀ ਮੌਤ ਤੋਂ ਬਾਅਦ ਹੁਣ ਬੋਰਵੈੱਲ 'ਚ ਡਿੱਗਿਆ 4 ਸਾਲ ਦਾ ਬੱਚਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੰਮੂ ਕਸ਼ਮੀਰ ‘ਚ ਪਲਟੀ ਯਾਤਰੀਆਂ ਨਾਲ ਭਰੀ ਬੱਸ , 25 ਯਾਤਰੀ ਜ਼ਖ਼ਮੀ ਇਸ ਘਟਨਾ ਤੋਂ ਬਾਅਦ ਬੱਚੇ ਦੇ ਮਾਪਿਆਂ ਨੇ ਦੱਸਿਆ ਕਿ 4 ਸਾਲਾ ਬਿੱਟੂ ਘਰ ਦੇ ਨੇੜੇ ਖੇਡ ਰਿਹਾ ਸੀ।ਉਹ ਖੇਡਦਾ ਹੋਇਆ ਅਚਾਨਕ ਬੋਰਵੈੱਲ ਵਿਚ ਡਿੱਗ ਗਿਆ।ਜਿਸ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਸੀ। ਡਾਕਟਰਾਂ ਮੁਤਾਬਕ ਉਹ ਖ਼ਤਰੇ ਤੋਂ ਬਾਹਰ ਹੈ। -PTCNews


Top News view more...

Latest News view more...