ਜੰਮੂ ਕਸ਼ਮੀਰ ਦੇ ਬੜਗਾਮ ‘ਚ ਅੱਤਵਾਦੀਆਂ ਦੇ ਹਮਲੇ ‘ਚ ਜ਼ਖਮੀ ਭਾਜਪਾ ਨੇਤਾ ਦੀ ਹੋਈ ਮੌਤ

ਜੰਮੂ ਕਸ਼ਮੀਰ ਦੇ ਬੜਗਾਮ 'ਚ ਅੱਤਵਾਦੀਆਂ ਦੇ ਹਮਲੇ 'ਚ ਜ਼ਖਮੀ ਭਾਜਪਾ ਨੇਤਾ ਦੀ ਹੋਈ ਮੌਤ

ਜੰਮੂ ਕਸ਼ਮੀਰ ਦੇ ਬੜਗਾਮ ‘ਚ ਅੱਤਵਾਦੀਆਂ ਦੇ ਹਮਲੇ ‘ਚ ਜ਼ਖਮੀ ਭਾਜਪਾ ਨੇਤਾ ਦੀ ਹੋਈ ਮੌਤ:ਸ੍ਰੀਨਗਰ : ਅੱਤਵਾਦੀਆਂ ਦੇ ਹਮਲੇ ‘ਚ ਜ਼ਖਮੀ ਹੋਏ ਜੰਮੂ ਕਸ਼ਮੀਰ ਦੇ ਬੜਗਾਮ ‘ਚ ਭਾਜਪਾ ਅਤੇ ਹੋਰ ਪੱਛੜਾ ਵਰਗ (ਓ.ਬੀ.ਸੀ.) ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਬਦੁੱਲ ਹਮੀਦ ਨਾਜਰ ਦੀ ਇਲਾਜ ਦੌਰਾਨ ਹਸਪਤਾਲ ‘ਚ ਮੌਤ ਹੋ ਗਈ ਹੈ।

ਜੰਮੂ ਕਸ਼ਮੀਰ ਦੇ ਬੜਗਾਮ ‘ਚ ਅੱਤਵਾਦੀਆਂ ਦੇ ਹਮਲੇ ‘ਚ ਜ਼ਖਮੀ ਭਾਜਪਾ ਨੇਤਾ ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਨਾਜਰ ਨੂੰ ਬੜਗਾਮ ਜ਼ਿਲ੍ਹੇ ਦੇ ਓਮਪੋਰਾ ਇਲਾਕੇ ਵਿਚ ਅੱਤਵਾਦੀਆਂ ਨੇ ਐਤਵਾਰ ਸਵੇਰੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਗੋਲੀ ਮਾਰੀ ਤੇ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦਮ ਤੋੜ ਦਿੱਤਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਨੇ 6 ਅਗਸਤ ਨੂੰ ਕੁਲਗਾਮ ਜ਼ਿਲ੍ਹੇ ਦੇ ਕਾਜੀਗੁੰਡ ਇਲਾਕੇ ਵਿਚ ਭਾਜਪਾ ਸਰਪੰਚ ਸੱਜਾਦ ਅਹਿਮਦ ਖਾਂਡੇ ਦਾ ਕਤਲ ਕਰ ਦਿੱਤਾ ਸੀ।
-PTCNews