ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕੇ 'ਚ ਜਾਸੂਸੀ ਲਈ ਭੇਜਿਆ ਕਬੂਤਰ , ਲੋਕਾਂ ਨੇ ਫੜਿਆ

By Shanker Badra - April 16, 2019 4:04 pm

ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕੇ 'ਚ ਜਾਸੂਸੀ ਲਈ ਭੇਜਿਆ ਕਬੂਤਰ , ਲੋਕਾਂ ਨੇ ਫੜਿਆ:ਜੰਮੂ ਕਸ਼ਮੀਰ : ਜੰਮੂ ਕਸ਼ਮੀਰ ਦੇ ਸਰਹੱਦੀ ਅਰਨੀਆ ਇਲਾਕੇ ਵਿੱਚ ਲੋਕਾਂ ਨੇ ਇੱਕ ਪਾਕਿਸਤਾਨੀ ਕਬੂਤਰ ਨੂੰ ਦੇਖਿਆ ਹੈ।ਜਿਸ ਤੋਂ ਬਾਅਦ ਲੋਕਾਂ ਨੂੰ ਪਾਕਿਸਤਾਨੀ ਕਬੂਤਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕੇ 'ਚ ਜਾਸੂਸੀ ਲਈ ਭੇਜਿਆ ਕਬੂਤਰ , ਲੋਕਾਂ ਨੇ ਫੜਿਆ

ਮਿਲੀ ਜਾਣਕਾਰੀ ਮੁਤਾਬਕ ਕਬੂਤਰ 'ਤੇ ਉਰਦੂ ਵਿਚ ਅੱਖਰ ਅਤੇ ਇੱਕ ਨੰਬਰ ਲਿਖਿਆ ਸੀ।ਇਸ ਜਾਸੂਸੀ ਕਬੂਤਰ ਨੂੰ ਅਰਨੀਆ ਦੇ ਦੇਵੀਗੜ੍ਹ ਇਲਾਕੇ ਵਿਚ ਸੈਨਾ ਦੇ ਕੈਂਪ ਕੋਲ ਉਡਦੇ ਹੋਏ ਇੱਕ ਵਿਅਕਤੀ ਨੇ ਦੇਖਿਆ ਅਤੇ ਕਬੂਤਰ 'ਤੇ ਉਰਦੂ ਵਿਚ ਕੁਝ ਲਿਖਿਆ ਦੇਖ ਉਸ ਨੂੰ ਸ਼ੱਕ ਹੋਇਆ।

Jammu and Kashmir border areas Pakistan Sent pigeon ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕੇ 'ਚ ਜਾਸੂਸੀ ਲਈ ਭੇਜਿਆ ਕਬੂਤਰ , ਲੋਕਾਂ ਨੇ ਫੜਿਆ

ਜਦੋਂ ਪੁਲਿਸ ਨੇ ਕਬੂਤਰ 'ਤੇ ਲਿਖੇ ਅੱਖਰ ਨੂੰ ਪੜ੍ਹਿਆ ਤਾਂ ਪਤਾ ਚਲਿਆ ਕਿ ਉਸ 'ਤੇ ਰਫੀਕੀ ਜੱਟ ਨਾਂ ਲਿਖਿਆ ਸੀ।ਇਸ ਦੇ ਨਾਲ ਹੀ ਨੰਬਰ ਡੀ345-4650397 ਲਿਖਿਆ ਸੀ।ਪੁਲਿਸ ਲਿਖੇ ਨੰਬਰ ਨੂੰ ਡੀ ਕੋਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Jammu and Kashmir border areas Pakistan Sent pigeon ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕੇ 'ਚ ਜਾਸੂਸੀ ਲਈ ਭੇਜਿਆ ਕਬੂਤਰ , ਲੋਕਾਂ ਨੇ ਫੜਿਆ

ਪੁਲਿਸ ਦਾ ਕਹਿਣਾ ਹੈ ਕਿ ਕਬੂਤਰ 'ਤੇ ਲਿਖਿਆ ਨੰਬਰ ਸ਼ੱਕ ਪੈਦਾ ਕਰ ਰਿਹਾ ਹੈ।ਪੁਲਿਸ ਨੂੰ ਕਬੂਤਰ ਦੇ ਜਾਸੂਸੀ ਵਿਚ ਇਸਤੇਮਾਲ ਹੋਣ ਦਾ ਵੀ ਸ਼ੱਕ ਹੈ।ਪੁਲਿਸ ਇਸ ਨੰਬਰ ਦੀ ਜਾਂਚ ਕਰ ਰਹੀ ਹੈ ਤਾਕਿ ਉਸ ਕੋਲੋਂ ਕੁਝ ਜਾਣਕਾਰੀ ਮਿਲ ਸਕੇ।
-PTCNews

adv-img
adv-img