ਮੁੱਖ ਖਬਰਾਂ

ਅਮਰਨਾਥ ਯਾਤਰਾ :ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਬਾਲਟਾਲ ਬੇਸ ਕੈਂਪ ਤੋਂ ਕੀਤਾ ਰਵਾਨਾ

By Shanker Badra -- July 01, 2019 9:07 am -- Updated:Feb 15, 2021

ਅਮਰਨਾਥ ਯਾਤਰਾ :ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਬਾਲਟਾਲ ਬੇਸ ਕੈਂਪ ਤੋਂ ਕੀਤਾ ਰਵਾਨਾ:ਸ੍ਰੀਨਗਰ : ਅਮਰਨਾਥ ਤੀਰਥ ਯਾਤਰਾ ਦੇ ਪਹਿਲੇ ਜਥੇ ਨੂੰ ਅੱਜ ਅਧਿਕਾਰੀਆਂ ਵੱਲੋਂ ਬਾਲਟਾਲ ਬੇਸ ਕੈਂਪ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਾਲਾਨਾ ਅਮਰਨਾਥ ਯਾਤਰਾ ਕੱਲ੍ਹ ਐਤਵਾਰ ਨੂੰ ਸਵੇਰੇ ਸ਼ੁਰੂ ਹੋਈ ਸੀ। ਜਿਸ ਤੋਂ ਬਾਅਦ ਜੰਮੂ ਤੋਂ ਰਵਾਨਾ ਹੋਇਆ ਸ਼ਰਧਾਲੂਆਂ ਦਾ ਜੱਥਾ ਬੀਤੀ ਰਾਤ ਬਾਲਟਾਲ ਬੇਸ ਕੈਂਪ ਪਹੁੰਚਿਆ ਸੀ ਅਤੇ ਰਾਤੀਂ ਆਰਾਮ ਕਰਨ ਤੋਂ ਬਾਅਦ ਅੱਜ ਬਲਟਾਲ ਬੇਸ ਕੈਂਪ ਤੋਂ ਰਵਾਨਾ ਹੋਇਆ।

Jammu and Kashmir: First batch of Amarnath Yatra has been flagged off from Baltal base camp
ਅਮਰਨਾਥ ਯਾਤਰਾ : ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਬਾਲਟਾਲ ਬੇਸ ਕੈਂਪ ਤੋਂ ਕੀਤਾ ਰਵਾਨਾ

ਭਗਵਤੀ ਨਗਰ ਤੋਂ ਸ੍ਰੀ ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਰਵਾਨਾ ਹੋਇਆ ਸੀ।ਇਸ ਪਹਿਲੇ ਜੱਥੇ ਨਾਲ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।ਇਸ ਪਹਿਲੇ ਜੱਥੇ ਵਿੱਚ ਰਵਾਇਤੀ ਪਹਿਲਗਾਮ ਤੇ ਬਲਟਾਲ ਰੂਟ ਦੇ ਤੀਰਥ ਯਾਤਰੀ ਸ਼ਾਮਲ ਹਨ।

Jammu and Kashmir: First batch of Amarnath Yatra has been flagged off from Baltal base camp
ਅਮਰਨਾਥ ਯਾਤਰਾ : ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਬਾਲਟਾਲ ਬੇਸ ਕੈਂਪ ਤੋਂ ਕੀਤਾ ਰਵਾਨਾ

46 ਦਿਨਾਂ ਤੱਕ ਚੱਲਣ ਵਾਲੀ ਇਸ ਯਾਤਰਾ ਲਈ ਹੁਣ ਤੱਕ ਦੇਸ਼ ਭਰ ਦੇ ਲਗਭਗ ਡੇਢ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ।ਇਹ ਯਾਤਰਾ ਅਨੰਤਨਾਗ ਜ਼ਿਲ੍ਹੇ ਦੇ 36 ਕਿਲੋਮੀਟਰ ਲੰਮੇ ਰਵਾਇਤੀ ਪਹਿਲਗਾਮ ਰੂਟ ਅਤੇ ਗੰਦੇਰਬਲ ਜ਼ਿਲ੍ਹੇ ਦੇ 14 ਕਿਲੋਮੀਟਰ ਲੰਮੇ ਬਾਲਟਾਲ ਮਾਰਗ ਤੋਂ ਹੁੰਦੀ ਹੈ।

Jammu and Kashmir: First batch of Amarnath Yatra has been flagged off from Baltal base camp
ਅਮਰਨਾਥ ਯਾਤਰਾ : ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਬਾਲਟਾਲ ਬੇਸ ਕੈਂਪ ਤੋਂ ਕੀਤਾ ਰਵਾਨਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੜ੍ਹਬਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ , ਮੋਟਰਸਾਈਕਲ ਸਵਾਰ ਦੀ ਮੌਤ

ਇਹ ਯਾਤਰਾ ਇੱਕ ਜੁਲਾਈ ਤੋਂ ਸ਼ੁਰੂ ਹੋ ਕੇ ਸਾਉਣ ਦੀ ਪੂਰਨਮਾਸ਼ੀ ਭਾਵ 15 ਅਗਸਤ (ਰੱਖੜੀ ਵਾਲੇ) ਵਾਲੇ ਦਿਨ ਸੰਪੰਨ ਹੋਵੇਗੀ।ਅਮਰਨਾਥ ਯਾਤਰੂਆਂ ਦੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਸਮੁੱਚੇ ਰੂਟ ਉੱਤੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।
-PTCNews