ਜੰਮੂ-ਕਸ਼ਮੀਰ : ਪੁੰਛ ਤੋਂ ਜੰਮੂ ਜਾ ਰਹੀ ਬੱਸ ਖੱਡ ‘ਚ ਡਿੱਗੀ, 10 ਲੋਕਾਂ ਦੀ ਮੌਤ , 15 ਜਖ਼ਮੀ

Jammu and Kashmir Poonch Bus Accident , 10 Death, 15 injured
ਜੰਮੂ-ਕਸ਼ਮੀਰ : ਪੁੰਛ ਤੋਂ ਜੰਮੂ ਜਾ ਰਹੀ ਬੱਸ ਖੱਡ 'ਚ ਡਿੱਗੀ, 10 ਲੋਕਾਂ ਦੀ ਮੌਤ , 15 ਜਖ਼ਮੀ 

ਜੰਮੂ-ਕਸ਼ਮੀਰ : ਪੁੰਛ ਤੋਂ ਜੰਮੂ ਜਾ ਰਹੀ ਬੱਸ ਖੱਡ ‘ਚ ਡਿੱਗੀ, 10 ਲੋਕਾਂ ਦੀ ਮੌਤ , 15 ਜਖ਼ਮੀ:ਜੰਮੂ ਕਸ਼ਮੀਰ : ਦਿਨ-ਬ-ਦਿਨ ਸੜਕ ਹਾਦਸਿਆਂ ਦਾ ਵੱਧਣਾ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ। ਹਾਲ ਹੀ ਰਾਜੌਰੀ ਜ਼ਿਲੇ ਦੇ ਲਾਂਬੇਰੀ ‘ਚ ਵੀਰਵਾਰ ਨੂੰ ਇੱਕ ਬੱਸ ਦੇ ਖੱਡ ‘ਚ ਡਿੱਗਣ ਦੀ ਖ਼ਬਰ ਆਈ ਹੈ, ਜਿਸ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਅਤੇ 15 ਜ਼ਖਮੀ ਹੋ ਗਏ ਹਨ। ਫ਼ਿਲਹਾਲ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਦਾ ਖੁਲਾਸਾ ਨਹੀਂ ਹੋਇਆ ਹੈ।

Jammu and Kashmir Poonch Bus Accident , 10 Death, 15 injured
ਜੰਮੂ-ਕਸ਼ਮੀਰ : ਪੁੰਛ ਤੋਂ ਜੰਮੂ ਜਾ ਰਹੀ ਬੱਸ ਖੱਡ ‘ਚ ਡਿੱਗੀ, 10 ਲੋਕਾਂ ਦੀ ਮੌਤ , 15 ਜਖ਼ਮੀ

ਮਿਲੀ ਜਾਣਕਾਰੀ ਅਨੁਸਾਰ ਇਹ ਯਾਤਰੀ ਬੱਸ ਜ਼ਿਲ੍ਹਾ ਪੁੰਛ ਤੋਂ ਜੰਮੂ ਆ ਰਹੀ ਸੀ। ਇਸ ਦੌਰਾਨ ਲੰਬੇੜੀ ‘ਚ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਬੇਕਾਬੂ ਹੋ ਕੇ ਖੱਡ ‘ਚ ਡਿੱਗ ਗਈ। ਪੁਲਿਸ ਨੇ ਘਟਨਾ ਵਾਲੇ ਸਥਾਨ ‘ਤੇ ਪਹੁੰਚ ਕੇ ਬਚਾਉਣ ਦੀ ਕੋਸ਼ਿਸ਼ ਕੀਤੀ। ਬੱਸ ‘ਚ 30 ਤੋਂ ਜ਼ਿਆਦਾ ਲੋਕ ਬੇਠੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ,ਜਿੰਨ੍ਹਾਂ ‘ਚੋਂ 10 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਆ ਰਹੀ ਹੈ।

Jammu and Kashmir Poonch Bus Accident , 10 Death, 15 injured
ਜੰਮੂ-ਕਸ਼ਮੀਰ : ਪੁੰਛ ਤੋਂ ਜੰਮੂ ਜਾ ਰਹੀ ਬੱਸ ਖੱਡ ‘ਚ ਡਿੱਗੀ, 10 ਲੋਕਾਂ ਦੀ ਮੌਤ , 15 ਜਖ਼ਮੀ

ਇਸ ਦੌਰਾਨ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਸਥਾਨਕ ਲੋਕਾਂ ਨੇ ਅਧਿਕਾਰੀਆਂ ਨਾਲ਼ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ ਹੈ। ਸ਼ਲਾਘਾਯੋਗ ਹੈ ਕਿ ਸਥਾਨਕ ਲੋਕਾਂ ਨੇ ਬੱਸ ਯਾਤਰੀਆਂ ਨੂੰ ਬੱਸ ‘ਚੋਂ ਬਾਹਰ ਕੱਢਣ ‘ਚ ਪੁਲਿਸ ਅਧਿਕਾਰੀਆਂ ਦੀ ਕਾਫ਼ੀ ਮਦਦ ਕੀਤੀ ਹੈ। ਫ਼ਿਲਹਾਲ  ਹਾਦਸੇ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਹੈ।
-PTCNews