ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਖ਼ਤਰਨਾਕ ਅੱਤਵਾਦੀ ਜੁਨੈਦ ਫਾਰੂਕ ਨੂੰ ਕੀਤਾ ਗ੍ਰਿਫਤਾਰ

Jammu and Kashmir Security Forces Hizbul terrorist Junaid Farooq Arrested with Hizbul Mujahideen organization links in Baramulla
ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਖ਼ਤਰਨਾਕ ਅੱਤਵਾਦੀ ਜੁਨੈਦ ਫਾਰੂਕ ਨੂੰ ਕੀਤਾ ਗ੍ਰਿਫਤਾਰ 

ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਖ਼ਤਰਨਾਕ ਅੱਤਵਾਦੀ ਜੁਨੈਦ ਫਾਰੂਕ ਨੂੰ ਕੀਤਾ ਗ੍ਰਿਫਤਾਰ:ਕਸ਼ਮੀਰ : ਜੰਮੂ ਕਸ਼ਮੀਰ ਵਿਚ ਸੈਨਾ ਅਤੇ ਬਾਰਾਮੂਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇਥੇ ਇੱਕ ਖ਼ਤਰਨਾਕ ਅੱਤਵਾਦੀ ਜੁਨੈਦ ਫਾਰੂਕਨੂੰ ਗ੍ਰਿਫਤਾਰ ਕੀਤਾ ਹੈ। ਇਹ ਖ਼ਤਰਨਾਕ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਸੰਗਠਨ ਨਾਲ ਸਬੰਧਤ ਹੈ। ਪੁਲਿਸ ਫੜੇ ਗਏ ਅੱਤਵਾਦੀ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਅੱਤਵਾਦੀ ਦੇ ਫੜੇ ਜਾਣ ਤੋਂ ਬਾਅਦ ਕਈ ਅਹਿਮ ਖੁਲਾਸੇ ਹੋਣ ਦੀ ਵੀ ਉਮੀਦ ਹੈ।

ਮਿਲੀ ਜਾਣਕਾਰੀ ਅਨੁਸਾਰ ਬਾਰਾਮੂਲਾ ਪੁਲਿਸ ਨੂੰ ਸੂਚਨਾ ਮਿਲੀ ਕਿ ਹਿਜ਼ਬੁਲ ਅੱਤਵਾਦੀ ਜੁਨੈਦ ਫਾਰੂਕ ਇਲਾਕੇ ਵਿਚ ਛੁਪਿਆ ਹੋਇਆ ਹੈ। ਸੀਆਰਪੀਐਫ ਦੀ 176 ਵੀਂ ਬਟਾਲੀਅਨ, 29-ਆਰਆਰ ਅਤੇ ਬਾਰਾਮੂਲਾ ਪੁਲਿਸ ਦੀ ਸਾਂਝੀ ਟੀਮ ਨੇ ਅੱਤਵਾਦੀ ਨੂੰ ਫੜਨ ਲਈ ਮੁਹਿੰਮ ਸ਼ੁਰੂ ਕੀਤੀ। ਜਿਸ ਦੇ ਲਈ ਇਲਾਕੇ ਦੀਆਂ ਕਈ ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ ਸੀ।

ਇਸ ਦੌਰਾਨ ਸੁਰੱਖਿਆ ਬਲ ਉਸ ਨੂੰ ਇਕ ਬਲਾਕ ਨੇੜੇ ਗ੍ਰਿਫਤਾਰ ਕਰਨ ਵਿਚ ਸਫਲ ਹੋ ਗਏ ਹਨ। ਇਸ ਦੌਰਾਨ ਅੱਤਵਾਦੀ ਜੁਨੈਦ ਫਾਰੂਕ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ ਪੁਲਿਸ ਸਬੰਧਤ ਧਾਰਾਵਾਂ ਵਿਚ ਕਾਰਵਾਈ ਕਰਨ ਦੇ ਨਾਲ ਹੀ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਇਸ ਦੇ ਨਾਲ ਹੀ ਹਿਜਬੁਲ ਅੱਤਵਾਦੀ ਜੁਨੈਦ ਦੀ ਗ੍ਰਿਫਤਾਰੀ ਪੁਲਿਸ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਲਸ਼ਕਰ ਦੇ 2 ਅੱਤਵਾਦੀ ਢੇਰ ਕੀਤੇ ਸਨ।
-PTCNews