ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, 2 ਅੱਤਵਾਦੀ ਕੀਤੇ ਢੇਰ

By Riya Bawa - September 26, 2021 1:09 pm

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਤੇ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਹਨ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਦੁਪਹਿਰ ਸੁਰੱਖਿਆ ਫ਼ੋਰਸਾਂ ਦਾ ਅੱਤਵਾਦੀਆਂ ਨਾਲ ਮੁੜ ਸਾਹਮਣਾ ਹੋਇਆ। ਇਹ ਅੱਤਵਾਦੀ 18 ਅਤੇ 19 ਸਤੰਬਰ ਦੀ ਦਰਮਿਆਨੀ ਰਾਤ ਕੰਟਰੋਲ ਰੇਖਾ ਪਾਰ ਕਰ ਦੇਸ਼ ਅੰਦਰ ਦਾਖ਼ਲ ਹੋਏ ਅਤੇ ਉਸ ਦਿਨ ਵੀ ਉਨ੍ਹਾਂ ਦਾ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲਾ ਹੋਇਆ ਸੀ ਪਰ ਇਹ ਚਕਮਾ ਦੇ ਕੇ ਦੌੜ ਗਏ ਸਨ।

Jammu and Kashmir: Terrorist killed in encounter with security forces in Shopian

ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਅਤੇ ਸੁਰੱਖਿਆ ਫ਼ੋਰਸ ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀਆਂ ਵਲੋਂ ਮੁਕਾਬਲੇ ਦੀ ਨਵੀਂ ਕੋਸ਼ਿਸ਼ ਨਹੀਂ ਸੀ। ਇਹ ਅੱਤਵਾਦੀ 18 ਅਤੇ 19 ਦੀ ਦਰਮਿਆਨੀ ਰਾਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਤੋਂ ਇਸ ਵੱਲ ਆਏ ਸਨ।

Jammu and Kashmir: 6 govt employees sacked over terror links

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਦੇ ਵਾਟਰੀਨਾ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਵੱਲੋਂ ਫੌਜਾਂ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ ਮੁੱਠਭੇੜ ਵਿੱਚ ਬਦਲ ਗਈ, ਜਿਸ ਨੇ ਜਵਾਬੀ ਕਾਰਵਾਈ ਕੀਤੀ।

Jammu and Kashmir: Hizbul Mujahideen terrorist held by security forces in Awantipora

-PTC News

adv-img
adv-img