Thu, Apr 25, 2024
Whatsapp

ਸ੍ਰੀਨਗਰ ਦੇ ਲਾਵੇਪੋਰਾ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ, ਇੱਕ ਜਵਾਨ ਸ਼ਹੀਦ ਅਤੇ 2 ਅੱਤਵਾਦੀ ਢੇਰ

Written by  Shanker Badra -- February 05th 2020 05:01 PM
ਸ੍ਰੀਨਗਰ ਦੇ ਲਾਵੇਪੋਰਾ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ, ਇੱਕ ਜਵਾਨ ਸ਼ਹੀਦ ਅਤੇ 2 ਅੱਤਵਾਦੀ ਢੇਰ

ਸ੍ਰੀਨਗਰ ਦੇ ਲਾਵੇਪੋਰਾ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ, ਇੱਕ ਜਵਾਨ ਸ਼ਹੀਦ ਅਤੇ 2 ਅੱਤਵਾਦੀ ਢੇਰ

ਸ੍ਰੀਨਗਰ ਦੇ ਲਾਵੇਪੋਰਾ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ, ਇੱਕ ਜਵਾਨ ਸ਼ਹੀਦ ਅਤੇ 2 ਅੱਤਵਾਦੀ ਢੇਰ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਲਾਵੇਪੋਰਾ ਇਲਾਕੇ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ ਹੈ ,ਜਿਸ ਤੋਂ ਬਾਅਦ ਜਵਾਬ 'ਚ ਸੁਰੱਖਿਆ ਬਲਾਂ ਵਲੋਂ ਵੀ ਗੋਲੀਬਾਰੀ ਕੀਤੀ ਗਈ।ਇਸ ਮੁਕਾਬਲੇ ਵਿਚ ਇਕ ਸੀਆਰਪੀਐਫ ਜਵਾਨ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਵੱਲੋਂ ਤਿੰਨ ਅੱਤਵਾਦੀ ਮਾਰੇ ਗਏ ਹਨ। [caption id="attachment_386890" align="aligncenter" width="300"]Jammu and Kashmir Two militants were killed and one CRPF jawan martyred Lawaypora in Srinagar ਸ੍ਰੀਨਗਰ ਦੇ ਲਾਵੇਪੋਰਾ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ, ਇੱਕ ਜਵਾਨ ਸ਼ਹੀਦ ਅਤੇ 2 ਅੱਤਵਾਦੀ ਢੇਰ[/caption] ਮਿਲੀ ਜਾਣਕਾਰੀ ਅਨੁਸਾਰ ਸ੍ਰੀਨਗਰ ਵਿੱਚਨਾਕਾ ਪਾਰਟੀ ਇੱਕ ਚੈਕਿੰਗ ਅਭਿਆਨ ਚਲਾ ਰਹੀ ਸੀ। ਇਸ ਦੌਰਾਨ ਇਕ ਕਾਰ ਵਿਚ ਸਵਾਰ ਤਿੰਨ ਅੱਤਵਾਦੀਆਂ ਨੇ ਆਪਣੇ ਆਪ ਨੂੰ ਫਸਿਆ ਵੇਖ ਕੇ ਸੁਰੱਖਿਆ ਬਲਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ,ਜਿਸ ਦੌਰਾਨ ਸੀਆਰਪੀਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਇਸ ਦੇ ਨਾਲ ਹੀ ਜਵਾਬੀ ਕਾਰਵਾਈ 'ਚ ਤਿੰਨੋਂ ਅੱਤਵਾਦੀ ਮਾਰੇ ਗਏ ਹਨ ਪਰ ਅਜੇ ਤੱਕ ਇਸਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ। [caption id="attachment_386889" align="aligncenter" width="300"]Jammu and Kashmir Two militants were killed and one CRPF jawan martyred Lawaypora in Srinagar ਸ੍ਰੀਨਗਰ ਦੇ ਲਾਵੇਪੋਰਾ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ, ਇੱਕ ਜਵਾਨ ਸ਼ਹੀਦ ਅਤੇ 2 ਅੱਤਵਾਦੀ ਢੇਰ[/caption] ਇਸ ਮੁਠਭੇੜ 'ਚ ਸੁਰੱਖਿਆ ਬਲਾਂ ਨੇ ਜ਼ਖ਼ਮੀ ਹੋਏ ਇੱਕ ਅੱਤਵਾਦੀ ਨੂੰ ਫੜ ਲਿਆ ਹੈ। ਇਸ ਦੇ ਨਾਲ ਹੀ ਮੌਕੇ ਤੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।ਦੂਜੇ ਪਾਸੇ ਧਾਰਾ 370 ਨੂੰ ਹਟਾਏ ਜਾਣ ਦੇ 6 ਮਹੀਨੇ ਪੂਰੇ ਹੋਣ ਬਾਅਦ ਪੂਰੀ ਘਾਟੀ ਵਿਚ ਬੰਦ ਮਾਹੌਲ ਹੈ। ਇਸ ਦੇ ਨਾਲ ਹੀ ਪੂਰੇ ਰਾਜ ਵਿਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। -PTCNews


Top News view more...

Latest News view more...