Advertisment

ਮੋਦੀ ਸਰਕਾਰ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ 'ਚ ਖੁਸ਼ੀ ਦੀ ਲਹਿਰ, ਕੀਤੇ ਇਹ ਟਵੀਟ

author-image
Jashan A
Updated On
New Update
ਮੋਦੀ ਸਰਕਾਰ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ 'ਚ ਖੁਸ਼ੀ ਦੀ ਲਹਿਰ, ਕੀਤੇ ਇਹ ਟਵੀਟ
Advertisment
ਮੋਦੀ ਸਰਕਾਰ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ 'ਚ ਖੁਸ਼ੀ ਦੀ ਲਹਿਰ, ਕੀਤੇ ਇਹ ਟਵੀਟ,ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਅੱਜ ਜੰਮੂ-ਕਸ਼ਮੀਰ ‘ਚ ਧਾਰਾ 370 ਹਟਾ ਦਿੱਤੀ ਗਈ ਹੈ। ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਅਲੱਗ-ਅਲੱਗ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣਗੇ। ਇਸ ਇਤਿਹਾਸਕ ਫੈਸਲੇ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ 'ਚ ਖੁਸ਼ੀ ਪਾਈ ਜਾ ਰਹੀ ਹੈ। ਉਥੇ ਹੀ ਬਾਲੀਵੁੱਡ ਸੈਲੀਬ੍ਰਿਟੀਜ਼ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਹਨ। ਪਾਲੀਵੁੱਡ ਸਿਤਾਰਿਆਂ 'ਚ ਵੀ ਖੁਸ਼ੀ ਪਾਈ ਜਾ ਰਹੀ ਹੈ। https://twitter.com/ZairaWasimmm/status/1158090971248115712 ਬਾਲੀਵੁਡ ਅਦਾਕਾਰ ਸੰਜੇ ਸੂਰੀ ਨੇ ਟਵੀਟ ਕੀਤਾ, 'ਕਸ਼ਮੀਰ 'ਚ ਮੌਜੂਦ ਸਾਰੇ ਲੋਕ ਆਪਣੇ ਖਿਆਲ ਰੱਖਣ।' ਉਥੇ ਹੀ ਬਾਲੀਵੁੱਡ ਨੂੰ ਹਾਲ ਹੀ 'ਚ ਅਲਵਿਦਾ ਆਖ ਚੁੱਕੀ ਅਦਾਕਾਰਾ ਜ਼ਾਇਰਾ ਵਸੀਮ ਨੇ ਇਸ ਮਾਮਲੇ 'ਤੇ ਟਵੀਟ ਕੀਤਾ। ਜ਼ਾਇਰਾ ਨੇ ਲਿਖਿਆ, 'ਇਹ ਸਮਾਂ ਵੀ ਲੰਘ ਜਾਵੇਗਾ।' ਉਥੇ ਹੀ ' ਅਨੁਪਮ ਖੇਰ ਨੇ ਲਿਖਿਆ, 'ਕਸ਼ਮੀਰ ਦਾ ਹੱਲ ਨਿਕਲਣਾ ਸ਼ੁਰੂ ਹੋ ਗਿਆ ਹੈ।'
Advertisment
https://twitter.com/sanjaysuri/status/1158079514112512000 ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੂਬੇ 'ਚ ਸੀ.ਆਰ.ਪੀ.ਐੱਫ. ਦੇ ਐਡੀਸ਼ਨਲ 8 ਹਜ਼ਾਰ ਜਵਾਨ ਕਸ਼ਮੀਰ ਘਾਟੀ ‘ਚ ਤਾਇਨਾਤ ਕੀਤੇ ਗਏ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਹਵਾਈ ਫੌਜ ਦੇ ਸੀ-17 ਜਹਾਜ਼ ਦੇ ਮਾਧਿਅਮ ਨਾਲ ਫੌਜੀਆਂ ਨੂੰ ਕਸ਼ਮੀਰ ਭੇਜਿਆ ਗਿਆ ਹੈ। https://twitter.com/SirPareshRawal/status/1158257181487054848 ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ‘ਚ ਇੰਟਰਨੈੱਟ ਤੇ ਮੋਬਾਇਲ ਸੇਵਾਵਾਂ ਤਾਂ ਕੱਲ੍ਹ ਦੇਰ ਸ਼ਾਮ ਨੂੰ ਹੀ ਬੰਦ ਕਰ ਦਿੱਤੀਆਂ ਗਈਆਂ ਸਨ। ਧਾਰਾ 144 ਲਾਗੂ ਹੈ। ਸੜਕਾਂ ਉੱਤੇ ਹਾਲਾਤ ਕਰਫ਼ਿਊ ਵਰਗੇ ਹਨ। https://twitter.com/AnupamPKher/status/1158095559061909504 -PTC News-
national-news latest-national-news jammu-kashmir-news latest-jammu-kashmir-news jammu-kashmir-news-in-punjabi article-370-news latest-article-370-news bollywood-celebrities-news latest-bollywood-celebrities-news bollywood-celebrities-news-in-punjabi
Advertisment

Stay updated with the latest news headlines.

Follow us:
Advertisment