ਸਾਂਬਾ ਸੈਕਟਰ ‘ਚ ਬਾਰਡਰ ਪਾਰ ਕਰਦੇ ਅੱਤਵਾਦੀ ਨੂੰ ਬੀ.ਐੱਸ.ਐੱਫ. ਨੇ ਕੀਤਾ ਢੇਰ

ਸ਼੍ਰੀਨਗਰ: ਜੰ‍ਮੂ-ਕਸ਼‍ਮੀਰ ਦੇ ਸਾਂਬਾ ਸੈਕ‍ਟਰ ‘ਚ ਇੰਟਰਨੈਸ਼ਨਲ ਬਾਰਡਰ ਕੋਲ ਬੀ.ਐੱਸ.ਐੱਫ. ਨੇ ਇੱਕ ਘੁਸਪੈਠੀਏ ਨੂੰ ਮਾਰ ਗਿਰਾਇਆ ਹੈ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਦਿਨੀਂ ਕਸ਼ਮੀਰ ‘ਚ ਬਰਫਬਾਰੀ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਇਸ ਦਾ ਫਾਇਦਾ ਚੁੱਕ ਕੇ ਅੱਤਵਾਦੀ ਸਰਹੱਦ ਪਾਰ ਦੇਸ਼ ‘ਚ ਵੜਨ ਦੀ ਕੋਸ਼ਿਸ਼ ‘ਚ ਹਨ। ਇਸ ਤੋਂ ਪਹਿਲਾਂ ਐਤਵਾਰ-ਸੋਮਵਾਰ ਦੀ ਮੱਧ ਰਾਤ ਨੂੰ ਜ਼ਿਲ੍ਹਾ ਕੁਪਵਾੜਾ ‘ਚ ਕੰਟਰੋਲ ਲਾਈਨ ਨਾਲ ਲਗਦੇ ਮੱਛਿਲ ਸੈਕਟਰ ‘ਚ ਬਰਫਬਾਰੀ ਵਿਚਾਲੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਖਦੇੜ ਦਿੱਤਾ ਸੀ।

ਸੂਤਰਾਂ ਅਨੁਸਾਰ , “ਸਾਂਬਾ ਸੈਕਟਰ ਵਿੱਚ ਬੀਐਸਐਫ ਦੁਆਰਾ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ ਗਈ ਸੀ। ਘੁਸਪੈਠੀਏ ਦੀ ਪਛਾਣ ਅਜੇ ਪਤਾ ਨਹੀਂ ਲੱਗੀ ਹੈ। ਜਾਣਕਾਰੀ ਅਨੁਸਾਰ, ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਸਾਂਬਾ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰਦਿਆਂ ਦੇਖਿਆ ਗਿਆ ਸੀ। ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ ਗਈ ਹੈ।

ਇਹ ਘਟਨਾ ਉਸ ਦਿਨ ਦੀ ਹੈ ਜਦੋਂ ਸੁਰੱਖਿਆ ਬਲਾਂ ਨੂੰ ਨਾਗਰੋਟਾ ਮੁਕਾਬਲੇ ਦੇ ਕੁਝ ਦਿਨ ਬਾਅਦ ਜ਼ਿਲ੍ਹਾ ਸਾਂਬਾ ਦੇ ਅੰਤਰਰਾਸ਼ਟਰੀ ਸਰਹੱਦ (ਆਈਬੀ) ‘ਤੇ 150 ਮੀਟਰ ਲੰਬੀ ਸੁਰੰਗ ਮਿਲੀ।

SAMBA: Latest News & Videos, Photos about SAMBA | The Economic Times - Page 8

ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਦਿਨੀਂ ਕਸ਼ਮੀਰ ‘ਚ ਬਰਫਬਾਰੀ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਇਸ ਦਾ ਫਾਇਦਾ ਚੁੱਕ ਕੇ ਅੱਤਵਾਦੀ ਸਰਹੱਦ ਪਾਰ ਦੇਸ਼ ‘ਚ ਵੜਨ ਦੀ ਕੋਸ਼ਿਸ਼ ‘ਚ ਹਨ। ਇਸ ਤੋਂ ਪਹਿਲਾਂ ਐਤਵਾਰ-ਸੋਮਵਾਰ ਦੀ ਮੱਧ ਰਾਤ ਨੂੰ ਜ਼ਿਲ੍ਹਾ ਕੁਪਵਾੜਾ ‘ਚ ਕੰਟਰੋਲ ਲਾਈਨ ਨਾਲ ਲਗਦੇ ਮੱਛਿਲ ਸੈਕਟਰ ‘ਚ ਬਰਫਬਾਰੀ ਵਿਚਾਲੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਖਦੇੜ ਦਿੱਤਾ ਸੀ।