Thu, Apr 25, 2024
Whatsapp

ਦਹਿਸ਼ਤਗਰਦਾਂ ਨਾਲ ਕਾਬੂ ਕੀਤੇ ਡੀ.ਐੱਸ.ਪੀ. ਦਵਿੰਦਰ ਸਿੰਘ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

Written by  Jashan A -- January 13th 2020 01:30 PM
ਦਹਿਸ਼ਤਗਰਦਾਂ ਨਾਲ ਕਾਬੂ ਕੀਤੇ ਡੀ.ਐੱਸ.ਪੀ. ਦਵਿੰਦਰ ਸਿੰਘ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

ਦਹਿਸ਼ਤਗਰਦਾਂ ਨਾਲ ਕਾਬੂ ਕੀਤੇ ਡੀ.ਐੱਸ.ਪੀ. ਦਵਿੰਦਰ ਸਿੰਘ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

ਦਹਿਸ਼ਤਗਰਦਾਂ ਨਾਲ ਕਾਬੂ ਕੀਤੇ ਡੀ.ਐੱਸ.ਪੀ. ਦਵਿੰਦਰ ਸਿੰਘ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ,ਨਵੀਂ ਦਿੱਲੀ: ਜੰਮੂ ਕਸ਼ਮੀਰ ਪੁਲਿਸ ਵੱਲੋਂ ਪਿਛਲੇ ਦਿਨੀਂ ਕਾਰ 'ਚ ਜਾ ਰਹੇ ਦੋ ਅੱਤਵਾਦੀਆਂ ਸਮੇਤ ਇਕ ਡੀਐਸਪੀ ਦਵਿੰਦਰ ਸਿੰਘ ਨੂੰ ਗਿਰਫ਼ਤਾਰ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। DSPਸੂਤਰਾਂ ਮੁਤਾਬਕ ਡੀਐਸਪੀ ਦਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਪਹਿਲਾਂ ਚੰਡੀਗੜ੍ਹ ਅਤੇ ਫਿਰ ਦਿੱਲੀ ਤੱਕ ਪਹੁੰਚਾਉਣ ਦੇ ਲਈ ਲੱਖਾਂ ਰੁਪਏ ਦੀ ਡੀਲ ਕੀਤੀ ਸੀ। ਹੋਰ ਪੜ੍ਹੋ: ਜਾਣੋ, ਕਿਵੇਂ ਫ਼ੈਲਦਾ ਹੈ ਮੋਟਾਪਾ, ਪੜ੍ਹੋ ਕਾਰਨ ਤੇ ਲੱਛਣ ਡੀਐਸਪੀ ਨਾਲ ਕਥਿਤ ਤੌਰ 'ਤੇ ਸੰਸਦ ਹਮਲੇ ਦੇ ਦੋਸ਼ੀ ਅੱਤਵਾਦੀ ਅਫਜਲ ਗੁਰੂ ਨਾਲ ਕਨੈਕਸ਼ਨ ਹੋਣ ਦੀ ਗੱਲ ਸਾਹਮਣੇ ਆਈ ਹੈ। ਉਸ ਸਮੇਂ ਅੱਤਵਾਦੀ ਅਫ਼ਜਲ ਗੁਰੂ ਨੇ ਵੀ ਕਥਿਤ ਤੌਰ 'ਤੇ ਦੇਵੇਂਦਰ ਸਿੰਘ ਦਾ ਨਾਮ ਲਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਦੀ ਅਫਜਲ ਗੁਰੂ ਨਾਲ ਕਨੈਕਸ਼ਨ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਦਵਿੰਦਰ ਸਿੰਘ ਦੇ ਘਰੋਂ ਛਾਪੇਮਾਰੀ ਦੌਰਾਨ 5 ਗ੍ਰੇਨੇਡ ਅਤੇ2 ਏ.ਕੇ. 47 ਰਾਈਫਲਾਂ ਬਰਾਮਦ ਹੋਈਆਂ ਸਨ। DSPਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਵਿੰਦਰ ਨੂੰ ਪਿਛਲੇ ਸਾਲ ਹੀ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹ ਪੁਲਸ ਦੇ ਰਾਡਾਰ 'ਤੇ ਸਨ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News


Top News view more...

Latest News view more...