ਦੇਸ਼

ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਇਕ ਅੱਤਵਾਦੀ ਢੇਰ

By Riya Bawa -- November 20, 2021 2:11 pm -- Updated:Feb 15, 2021

Jammu Kashmir Encounter: ਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ ਆਪਰੇਸ਼ਨ ਦੌਰਾਨ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਜਵਾਨਾਂ ਤੇ ਅੱਤਵਾਦੀਆਂ 'ਚ ਹੋਏ ਮੁਕਾਬਲੇ 'ਚ ਇਸ ਅੱਤਵਾਦੀ ਮਾਰਿਆ ਗਿਆ ਹੈ। ਮਾਰੇ ਗਏ ਅੱਤਵਾਦੀ ਦੀ ਹਾਲੇ ਪਛਾਣ ਨਹੀਂ ਹੋ ਪਾਈ ਹੈ। ਜਾਣਕਾਰੀ ਮਿਲ ਰਹੀ ਹੈ ਕਿ ਇਸ ਇਲਾਕੇ 'ਚ ਹੋਰ ਅੱਤਵਾਦੀ ਵੀ ਫਸੇ ਹੋਏ ਹਨ। ਭਾਰੀ ਗਿਣਤੀ 'ਚ ਸੁਰੱਖਿਆ ਬਲਾਂ ਨੇ ਮਿਲ ਕੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।

Manipur terrorist attack: Colonel, his wife and son among 7 dead in ambush by terrorists

ਹੋਰ ਅੱਤਵਾਦੀ ਦੀ ਭਾਲ ਜਾਰੀ ਤੇ ਆਪਰੇਸ਼ਨ ਜਾਰੀ ਹੈ। ਅੱਤਵਾਦੀ ਇਲਾਕੇ ਤੋਂ ਨਿਕਲ ਕੇ ਭੱਜ ਨਾ ਜਾਣ ਇਸ ਲਈ ਜਵਾਨਂ ਨੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਜਵਾਨਾਂ ਦੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਜ਼ਿੰਦਾ ਜਾਂ ਮੁਰਦਾ ਕਿਸੇ ਵੀ ਹਾਲਤ 'ਚ ਲੁਕੇ ਹੋਏ ਅੱਤਵਾਦੀਆਂ ਨੂੰ ਇਲਾਕੇ ਤੋਂ ਬਾਹਰ ਕੱਢਿਆ ਜਾਵੇ।

-PTC News