Wed, Apr 17, 2024
Whatsapp

ਇੱਕ ਵਾਰ ਫਿਰ ਸੁਰੱਖਿਆ ਬਲਾ ਨੂੰ ਮਿਲੀ ਵੱਡੀ ਸਫ਼ਲਤਾ, ਜੰਮੂ 'ਚ ਵੱਡੇ ਅੱਤਵਾਦੀ ਸੰਗਠਨ ਦੇ 6 ਮੈਂਬਰ ਕੀਤੇ ਢੇਰ

Written by  Jashan A -- November 25th 2018 08:53 AM
ਇੱਕ ਵਾਰ ਫਿਰ ਸੁਰੱਖਿਆ ਬਲਾ ਨੂੰ ਮਿਲੀ ਵੱਡੀ ਸਫ਼ਲਤਾ, ਜੰਮੂ 'ਚ ਵੱਡੇ ਅੱਤਵਾਦੀ ਸੰਗਠਨ ਦੇ 6 ਮੈਂਬਰ ਕੀਤੇ ਢੇਰ

ਇੱਕ ਵਾਰ ਫਿਰ ਸੁਰੱਖਿਆ ਬਲਾ ਨੂੰ ਮਿਲੀ ਵੱਡੀ ਸਫ਼ਲਤਾ, ਜੰਮੂ 'ਚ ਵੱਡੇ ਅੱਤਵਾਦੀ ਸੰਗਠਨ ਦੇ 6 ਮੈਂਬਰ ਕੀਤੇ ਢੇਰ

ਇੱਕ ਵਾਰ ਫਿਰ ਸੁਰੱਖਿਆ ਬਲਾ ਨੂੰ ਮਿਲੀ ਵੱਡੀ ਸਫ਼ਲਤਾ, ਜੰਮੂ 'ਚ ਵੱਡੇ ਅੱਤਵਾਦੀ ਸੰਗਠਨ ਦੇ 6 ਮੈਂਬਰ ਕੀਤੇ ਢੇਰ,ਜੰਮੂ ਕਸ਼ਮੀਰ : ਜੰਮੂ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ 'ਚ ਅੱਜ ਸਵੇਰੇ ਫਿਰ ਸੁਰੱਖਿਆ ਬਲਾ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਹੋਈ। ਜਿਸ ਦੌਰਾਨ ਸੁਰੱਖਿਆ ਬਲਾ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਮੁੱਠਭੇੜ ਦੌਰਾਨ ਸੁਰੱਖਿਆ ਬਲਾ ਨੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। armyਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ੋਪੀਆਂ ਦੇ ਕਪਰਾਨ ਬਾਟਗੁੰਟ ਇਲਾਕੇ ਦੀ ਹੈ। ਇਸ ਇਲਾਕੇ 'ਚ ਹੋਰ ਵੀ ਅੱਤਵਾਦੀ ਛੁਪੇ ਹੋਣ ਦਾ ਸੰਦੇਹ ਹੈ। ਸੂਤਰਾਂ ਅਨੁਸਾਰ ਸ਼ੋਪੀਆਂ ਵਿੱਚ ਮਾਰੇ ਗਏ ਅੱਤਵਾਦੀਆਂ 'ਚ ਲਸ਼ਕਰ - ਏ - ਤਇਬਾ ਦਾ ਜ਼ਿਲ੍ਹਾ ਕਮਾਂਡਰ ਮੁਸਤਾਕ ਮੀਰ ਸ਼ਾਮਿਲ ਹੈ। ਨਾਲ ਹੀ ਹਿਜਬੁਲ ਦਾ ਜ਼ਿਲ੍ਹਾ ਕਮਾਂਡਰ ਅਬਾਸ , ਹਿਜਬੁਲ ਦਾ ਡਿਪਟੀ ਜਿਲ੍ਹਾਂ ਕਮਾਂਡਰ ਵਸੀਮ ਵਾਗੇ ਉਰਫ ਸੈਫੁੱਲਾਹ ਉਮਰ ਮਾਜਿਦ ਅਤੇ ਇੱਕ ਪਾਕਿਸਤਾਨੀ ਅੱਤਵਾਦੀ ਦੇ ਮਾਰੇ ਜਾਣ ਦੀ ਖਬਰ ਹੈ। kashmirਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਬਿਜਬੇਹਰਾ ‘ਚ ਸੁਰੱਖਿਆ ਬਲਾ ਦੇ ਨਾਲ ਮੁੱਠਭੇੜ ‘ਚ 6 ਅੱਤਵਾਦੀ ਮਾਰੇ ਗਏ ਸਨ।ਬਿਜਬੇਹਰਾ ਦੇ ਸੇਕੀਪੋਰਾ ਇਲਾਕੇ ‘ਚ ਅੱਤਵਾਦੀਆਂ ਦੇ ਛਿਪੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਦੇ ਨਾਲ ਇਹ ਮੁੱਠਭੇੜ ਸ਼ੁਰੂ ਹੋਈ ਸੀ। ਜਿਸ ਦੌਰਾਨ ਸੁਰੱਖਿਆ ਬਲਾ ਵੱਲੋਂ ਪਾਕਿ ਦੇ ਵੱਡੇ ਅੱਤਵਾਦੀ ਸੰਗਠਨ ਦੇ 6 ਮੈਂਬਰਾਂ ਨੂੰ ਢੇਰ ਕੀਤਾ ਗਿਆ ਸੀ। —PTC News


Top News view more...

Latest News view more...