ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾ ਤੇ ਅੱਤਵਾਦੀਆਂ ‘ਚ ਮੁੱਠਭੇੜ ਦੌਰਾਨ, 2 ਅੱਤਵਾਦੀ ਢੇਰ, 1 ਜਵਾਨ ਹੋਇਆ ਸ਼ਹੀਦ

jammu

ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾ ਤੇ ਅੱਤਵਾਦੀਆਂ ‘ਚ ਮੁੱਠਭੇੜ ਦੌਰਾਨ, 2 ਅੱਤਵਾਦੀ ਢੇਰ, 1 ਜਵਾਨ ਹੋਇਆ ਸ਼ਹੀਦ,ਜੰ‍ਮੂ ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾ ਨੇ ਅੱਜ ਸਵੇਰੇ ਹੋਈ ਮੁੱਠਭੇੜ ‘ਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮੁੱਠਭੇੜ ਕੁਲਗਾਮ ਦੇ ਰੇਡਵਾਨੀ ਇਲਾਕੇ ‘ਚ ਹੋਈ ਹੈ।

jammuਇਸ ਮੁੱਠਭੇੜ ‘ਚ ਫੌਜ ਦੇ ਇੱਕ ਜਵਾਨ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ ਹੈ।ਅੱਤਵਾਦੀਆਂ ਦੇ ਨਾਲ ਸੁਰੱਖਿਆ ਬਲਾ ਦੀ ਇਹ ਮੁੱਠਭੇੜ ਸਵੇਰੇ ਸ਼ੁਰੂ ਹੋਈ ਸੀ।ਇਸ ਤੋਂ ਇਲਾਵਾ ਪੁਲਵਾਮਾ ‘ਚ ਵੀ ਸੁਰੱਖਿਆ ਬਲਾ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ ਹੈ। ਇਹ ਮੁੱਠਭੇੜ ਤਰਾਲ ਦੇ ਹਾਫੂ ਇਲਾਕੇ ਵਿੱਚ ਚੱਲ ਰਹੀ ਹੈ। ਸੁਰੱਖਿਆ ਬਲਾ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।

jammuਦੋਹਾਂ ਪਾਸਿਓਂ ਹੀ ਰੁਕ – ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾ ਨੇ ਇਲਾਕੇ ‘ਚ ਅੱਤਵਾਦੀਆਂ ਲਈ ਤਲਾਸ਼ੀ ਅਭਿਆਨ ਚਲਾਇਆ ਸੀ, ਜਿਸ ਤੋਂ ਬਾਅਦ ਅੱਤਵਾਦੀਆਂ ਨਾਲ ਮੁੱਠਭੇੜ ਸ਼ੁਰੂ ਹੋਈ।

jammuਦੱਸਣਯੋਗ ਹੈ ਕਿ ਜੰ‍ਮੂ ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾ ਨੇ ਐਤਵਾਰ ਨੂੰ ਵੀ ਐਨਕਾਉਂਟਰ ‘ਚ 6 ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਇਹ ਐਨਕਾਉਂਟਰ ਬਟਾਗੁੰਡ ‘ਚ ਹੋਇਆ ਸੀ। ਇਸ ‘ਚ ਇੱਕ ਜਵਾਨ ਵੀ ਸ਼ਹੀਦ ਹੋਇਆ ਸੀ।

—PTC News