Fri, Apr 26, 2024
Whatsapp

ਜੰਮੂ-ਕਸ਼ਮੀਰ 'ਚ ਸੁਰੱਖਿਆਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਤਿੰਨ ਅੱਤਵਾਦੀ ਕੀਤੇ ਢੇਰ

Written by  Joshi -- October 17th 2018 09:56 AM -- Updated: October 17th 2018 09:58 AM
ਜੰਮੂ-ਕਸ਼ਮੀਰ 'ਚ ਸੁਰੱਖਿਆਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਤਿੰਨ ਅੱਤਵਾਦੀ ਕੀਤੇ ਢੇਰ

ਜੰਮੂ-ਕਸ਼ਮੀਰ 'ਚ ਸੁਰੱਖਿਆਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਤਿੰਨ ਅੱਤਵਾਦੀ ਕੀਤੇ ਢੇਰ

ਜੰਮੂ-ਕਸ਼ਮੀਰ 'ਚ ਸੁਰੱਖਿਆਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਤਿੰਨ ਅੱਤਵਾਦੀ ਕੀਤੇ ਢੇਰ , ਸ੍ਰੀਨਗਰ: ਜੰਮੂ - ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਫਤਿਹ ਕਦਾਲ ਇਲਾਕੇ ਵਿੱਚ ਸੁਰੱਖਿਆਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ ਹੈ। ਇਸ ਇਲਾਕੇ ਵਿੱਚ ਅੱਤਵਾਦੀਆਂ ਦੇ ਛਿਪੇ ਹੋਣ ਦੀ ਜਾਣਕਾਰੀ ਮਿਲਣ ਉੱਤੇ ਕੀਤੀ ਗਈ ਕਾਰਵਾਈ ਦੇ ਬਾਅਦ ਤਿੰਨ ਲਸ਼ਕਰ ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮੁੱਠਭੇੜ ਦੌਰਾਨ ਇੱਕ ਪੁਲਸਕਰਮੀ ਸ਼ਹੀਦ ਹੋ ਗਿਆ ਹੈ ਤਾਂ ਉਥੇ ਹੀ ਹੋਰ ਜਖ਼ਮੀ ਹੋਣ ਦੀ ਵੀ ਖਬਰ ਮਿਲੀ ਹੈ।ਸੂਤਰਾਂ ਮੁਤਾਬਕ ਇਹ ਅੱਤਵਾਦੀ ਇਸ ਇਲਾਕੇ ਵਿੱਚ ਛਿਪੇ ਹੋਏ ਸਨ ਅਤੇ ਇਲਾਕੇ ਨੂੰ ਖਾਲੀ ਕਰਵਾਉਂਦੇ ਹੋਏ ਸੁਰੱਖਿਆਬਲਾਂ ਨੇ ਅੱਤਵਾਦੀਆਂ ਦੀ ਘੇਰਾਬੰਦੀ ਕੀਤੀ ਸੀ। ਹੋਰ ਪੜ੍ਹੋ: ਸੰਗਰੂਰ ਨੇੜਲੇ ਪਿੰਡ ਮੌੜਾਂ ‘ਚ ਵਾਪਰਿਆ ਭਿਆਨਿਕ ਸੜਕ ਹਾਦਸਾ ,ਤਿੰਨ ਮੌਤਾਂ ਤੁਹਾਨੂੰ ਦੱਸ ਦੇਈਏ ਕਿ ਬੀਤੇ 13 ਅਕਤੂਬਰ ਨੂੰ ਵੀ ਪੁਲਵਾਮਾ ਵਿੱਚ ਸੁਰੱਖਿਆਬਲਾਂ ਨੂੰ ਕਾਮਯਾਬੀ ਮਿਲੀ ਸੀ , ਜਿੱਥੇ ਐਨਕਾਉਂਟਰ ਵਿੱਚ ਇੱਕ ਅੱਤਵਾਦੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਨਾਲ ਹੀ ਉਸ ਅੱਤਵਾਦੀ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਸਨ। —PTC News


Top News view more...

Latest News view more...