ਜੰਮੂ-ਕਸ਼ਮੀਰ : ਪਾਕਿ ਵੱਲੋਂ ਨੌਸ਼ਹਿਰਾ ਸੈਕਟਰ ‘ਚ ਗੋਲੀਬਾਰੀ ਦੀ ਉਲੰਘਣਾ, 1 ਜਵਾਨ ਸ਼ਹੀਦ

Army

ਜੰਮੂ-ਕਸ਼ਮੀਰ : ਪਾਕਿ ਵੱਲੋਂ ਨੌਸ਼ਹਿਰਾ ਸੈਕਟਰ ‘ਚ ਗੋਲੀਬਾਰੀ ਦੀ ਉਲੰਘਣਾ, 1 ਜਵਾਨ ਸ਼ਹੀਦ,ਰਾਜੋਰੀ: ਜੰਮੂ ਕਸ਼ਮੀਰ ਦੇ ਰਾਜੋਰੀ ਜਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਪਾਕਿਸਤਾਨ ਨੇ ਸ਼ਨੀਵਾਰ ਸਵੇਰੇ ਫਿਰ ਤੋਂ ਗੋਲੀਬਾਰੀ ਉਲੰਘਣਾ ਕੀਤੀ। ਇਸ ਦੌਰਾਨ ਪਾਕਿਸਤਾਨੀ ਫੌਜ ਦੇ ਵੱਲੋਂ ਭਾਰੀ ਗੋਲਾਬਾਰੀ ਅਤੇ ਮੋਰਟਾਰ ਸ਼ੇਲਿੰਗ ਕੀਤੀ ਗਈ। ਉਥੇ ਹੀ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ, ਪਰ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ।

Army ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 6:30 ਵਜੇ ਪਾਕਿਸਤਾਨ ਵਲੋਂ ਨੌਸ਼ਹਿਰਾ ਸੈਕਟਰ ‘ਚ ਮੌਜੂਦ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਹੋਰ ਪੜ੍ਹੋ:ਬਟਾਲਾ ‘ਚ ਅਵਾਰਾ ਕੁੱਤਿਆਂ ਦਾ ਕਹਿਰ, 80 ਸਾਲਾ ਬਜ਼ੁਰਗ ਨੂੰ ਨੋਚ-ਨੋਚ ਖਾਧਾ

Armyਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਾਕਿਸਤਾਨ ਅੱਤਵਾਦੀਆਂ ਨੂੰ ਪਰਵੇਸ਼ ਕਰਾਉਣ ਲਈ ਸੀਮਾ ਉੱਤੇ ਫਾਇਰਿੰਗ ਕਰ ਰਿਹਾ ਹੈ ਅਤੇ ਨਾਲ ਹੀ ਅੱਤਵਾਦੀਆਂ ਨੂੰ ਕਵਰ ਫਾਇਰ ਦੇ ਰਿਹਾ ਹੈ।

-PTC News