ਹੋਰ ਖਬਰਾਂ

ਜੰਮੂ-ਕਸ਼ਮੀਰ 'ਚ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗੀ ,10 ਦੀ ਮੌਤ ਅਤੇ 15 ਯਾਤਰੀ ਜ਼ਖ਼ਮੀ

By Shanker Badra -- October 06, 2018 1:10 pm -- Updated:Feb 15, 2021

ਜੰਮੂ-ਕਸ਼ਮੀਰ 'ਚ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗੀ ,10 ਦੀ ਮੌਤ ਅਤੇ 15 ਯਾਤਰੀ ਜ਼ਖ਼ਮੀ:ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਦੇ ਬਨਿਹਾਲ ਵਿੱਚ ਅੱਜ ਸਵੇਰੇ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗ ਗਈ ਹੈ।ਇਸ ਹਾਦਸੇ ਦੇ ਵਿੱਚ 10 ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ 15 ਯਾਤਰੀ ਜ਼ਖ਼ਮੀ ਹੋ ਗਏ ਹਨ।ਇਸ ਮੌਕੇ ਰਾਮਬਨ ਦੀ ਐੱਸ.ਐੱਸ.ਪੀ. ਅਨੀਤਾ ਸ਼ਰਮਾ ਨੇ ਦੱਸਿਆ ਕਿ ਇਹ ਬੱਸ ਬਨਿਹਾਲ ਤੋਂ ਰਾਮਬਨ ਜਾ ਰਹੀ ਸੀ।ਇਸ ਦੌਰਾਨ ਕੇਲਾ ਮਾਥ ਦੇ ਨਜ਼ਦੀਕ ਅਚਾਨਿਕ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ 200 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ।

ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚੇ ਬਚਾਅ ਕਰਮਚਾਰੀਆਂ ਨੇ ਤੁਰੰਤ 15 ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ 'ਚ ਪਹੁੰਚਾਇਆ।ਉਨ੍ਹਾਂ ਦਾ ਇਹ ਵੀ ਕਹਿਣਾ ਘਟਨਾ ਵਾਲੀ ਥਾਂ 'ਤੇ ਬਚਾਅ ਮੁਹਿੰਮ ਲਗਾਤਾਰ ਚੱਲ ਰਹੀ ਹੈ।

ਇਸ ਘਟਨਾ ਤੋਂ ਬਾਅਦ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
-PTCNews

  • Share