Thu, Apr 25, 2024
Whatsapp

ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਆਈ.ਐੱਸ.ਆਈ. ਏਜੰਟ ਨੂੰ ਕੀਤਾ ਕਾਬੂ

Written by  Jashan A -- December 08th 2018 10:32 AM
ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਆਈ.ਐੱਸ.ਆਈ. ਏਜੰਟ ਨੂੰ ਕੀਤਾ ਕਾਬੂ

ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਆਈ.ਐੱਸ.ਆਈ. ਏਜੰਟ ਨੂੰ ਕੀਤਾ ਕਾਬੂ

ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਆਈ.ਐੱਸ.ਆਈ. ਏਜੰਟ ਨੂੰ ਕੀਤਾ ਕਾਬੂ,ਸ੍ਰੀਨਗਰ: ਜੰਮੂ ਕਸ਼ਮੀਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਸ ਨੇ ਕਿਸ਼ਤਵਾੜ ਜ਼ਿਲੇ 'ਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਇਕ ਸ਼ੱਕੀ ਆਈ.ਐੱਸ.ਆਈ. ਏਜੰਟ ਨੂੰ ਨੂੰ ਗ੍ਰਿਫਤਾਰ ਕੀਤਾ। [caption id="attachment_226376" align="aligncenter" width="300"]jammu police ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਆਈ.ਐੱਸ.ਆਈ. ਏਜੰਟ ਨੂੰ ਕੀਤਾ ਕਾਬੂ[/caption] ਇਸ ਮਾਮਲੇ ਸਬੰਧੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਸੇਹਰਾਨ ਸ਼ੇਖ ਉਰਫ ਅਬੂ ਜੁਬੈਰ ਵਜੋਂ ਹੋਈ ਹੈ।ਸੂਤਰਾਂ ਅਨੁਸਾਰ ਮਲਿਕਪੇਠ ਇਲਾਕੇ ਦੇ ਨਿਵਾਸੀ ਸੇਹਰਾਨ ਸ਼ੇਖ ਉਰਫ ਅਬੂ ਜੁਬੈਰ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਸਿਸ ਇੰਟੈਲੀਜੈਂਸ ਦੇ ਏਜੰਟ ਦੇ ਤੌਰ 'ਤੇ ਕੰੰਮ ਕਰਨ ਦੇ ਦੋਸ਼ 'ਚ ਜ਼ਿਲੇ 'ਚ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ। [caption id="attachment_226375" align="aligncenter" width="300"]jammu police ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਆਈ.ਐੱਸ.ਆਈ. ਏਜੰਟ ਨੂੰ ਕੀਤਾ ਕਾਬੂ[/caption] ਅਧਿਕਾਰੀਆਂ ਨੇ ਦੱਸਿਆ ਕਿ ਸ਼ੇਖ ਕਿਸ਼ਤਵਾੜ 'ਚ ਜੰਮੂ ਕਸ਼ਮੀਰ ਪੁਲਸ ਤੇ ਫੌਜ ਦੇ ਅਦਾਰਿਆਂ ਬਾਰੇ ਸੂਚਨਾਵਾਂ ਇਕੱਠੀ ਕਰ ਰਿਹਾ ਸੀ। ਉਹ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਹਰਕਤ-ਉਲ-ਮੁਜਾਹਿਦੀਨ ਦੇ ਸੰਪਰਕ 'ਚ ਆਇਆ ਸੀ। [caption id="attachment_226374" align="aligncenter" width="300"]jammu police ਜੰਮੂ ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਆਈ.ਐੱਸ.ਆਈ. ਏਜੰਟ ਨੂੰ ਕੀਤਾ ਕਾਬੂ[/caption] ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਉਹਨਾਂ ਨੇ ਕਿਹਾ ਕਿ ਕਾਰਵਾਈ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। -PTC News


Top News view more...

Latest News view more...