ਪੁਲਵਾਮਾ ‘ਚ IED ਧਮਾਕੇ ਨਾਲ ਫ਼ੌਜੀ ਕਾਫਲੇ ’ਤੇ ਹੋਏ ਹਮਲੇ ‘ਚ 2 ਜਵਾਨ ਹੋਏ ਸ਼ਹੀਦ, 7 ਜ਼ੇਰੇ ਇਲਾਜ

ਪੁਲਵਾਮਾ ‘ਚ IED ਧਮਾਕੇ ਨਾਲ ਫ਼ੌਜੀ ਕਾਫਲੇ ’ਤੇ ਹੋਏ ਹਮਲੇ ‘ਚ 2 ਜਵਾਨ ਹੋਏ ਸ਼ਹੀਦ, 7 ਜ਼ੇਰੇ ਇਲਾਜ ,ਪੁਲਵਾਮਾ: ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਬੀਤੇ ਦਿਨ ਸੁਰੱਖਿਆ ਬਲਾਂ ਦੀ ਗੱਡੀ ‘ਤੇ ਹੋਏ ਆਈ.ਡੀ. ਧਮਾਕੇ ‘ਚ ਫ਼ੌਜ ਦੇ 9 ਜਵਾਨ ਜ਼ਖਮੀ ਹੋ ਗਏ ਸਨ। ਜਿਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਪਰ ਉਹਨਾਂ ਵਿੱਚੋਂ 2 ਜਵਾਨ ਜ਼ਿੰਗਦੀ ਦੀ ਜੰਗ ਹਾਰ ਗਏ ਅਤੇ ਦੇਸ਼ ਲਈ ਸ਼ਹੀਦ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਫ਼ੌਜ ਦੇ 44 ਰਾਸ਼ਟਰੀ ਰਾਈਫ਼ਲਸ ਦਾ ਵਾਹਨ ਪੁਲਵਾਮਾ ਦੇ ਅਰਿਹਲ ਪਿੰਡ ‘ਚ ਅਰਿਹਲ-ਲੱਸੀਪੁਰਾ ਰੋਡ ‘ਤੇ ਜਾ ਰਿਹਾ ਸੀ ਤੇ ਅੱਤਵਾਦੀਆਂ ਨੇ ਉਹਨਾਂ ‘ਤੇ ਹਮਲਾ ਕਰ ਦਿੱਤਾ।


ਜਿਸ ਕਾਰਨ ਸੁਰੱਖਿਆ ਬਲਾਂ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।ਦੱਸ ਦੇਈਏ ਕਿ ਜੰਮੂ ਕਸ਼ਮੀਰ ਵਿੱਚ ਇੱਕ ਦਿਨ ਪਹਿਲਾਂ ਹੀ ਆਈ.ਡੀ. ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਸੀ।

-PTC News