ਪੁਲਵਾਮਾ: CRPF ਕੈਂਪ ‘ਤੇ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ

crpf
ਪੁਲਵਾਮਾ: CRPF ਕੈਂਪ 'ਤੇ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ

ਪੁਲਵਾਮਾ: CRPF ਕੈਂਪ ‘ਤੇ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ,ਜੰਮੂ ਕਸ਼ਮੀਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਤ੍ਰਾਲ ਇਲਾਕੇ ‘ਚ CRPF ਕੈਂਪ ‘ਤੇ ਗ੍ਰਨੇਡ ਹਮਲਾ ਕਰ ਦਿੱਤਾ ਹੈ।

ਜਿਸ ਦੌਰਾਨ ਸੀਆਰਪੀਐਫ ਦਾ ਇੱਕ ਜਵਾਨ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜਿਸ ਨੂੰ ਇਲਾਜ਼ ਦੇ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।


ਦੱਸਣਯੋਗ ਹੈ ਕਿ ਬੀਤੇ ਦਿਨ ਵੀ ਤਰਾਲ ਕਸਬੇ ‘ਚ ਅੱਤਵਾਦੀਆਂ ਨੇ ਨੈਸ਼ਨਲ ਕਾਨਫਰੰਸ ਦੇ ਇਕ ਨੇਤਾ ਅਸ਼ਰਫ ਭੱਟ ਦੇ ਘਰ ਗ੍ਰੇਨੇਡ ਨਾਲ ਹਮਲਾ ਕੀਤਾ। ਉਸ ਸਮੇਂ ਉੱਥੇ ਇੱਕ ਚੋਣ ਮੀਟਿੰਗ ਚੱਲ ਰਹੀ ਸੀ। ਅਨੰਤਨਾਗ ਤੋਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਹਸਨੈਨ ਮਸੂਦੀ ਜਦੋਂ ਭਾਸ਼ਣ ਕਰ ਰਹੇ ਸਨ ਤਾਂ ਅੱਤਵਾਦੀਆਂ ਨੇ ਉੱਥੇ ਇਕ ਗ੍ਰੇਨੇਡ ਸੁੱਟਿਆ।

-PTC News