ਰਾਮਬਨ: ਪੁਲਿਸ ਨੇ ਹੋਟਲ ਦੇ ਇੱਕ ਕਮਰੇ ‘ਚੋਂ 150 ਕਰੋੜ ਦੀ ਹੈਰੋਇਨ ਕੀਤੀ ਬਰਾਮਦ

hero
ਰਾਮਬਨ: ਪੁਲਿਸ ਨੇ ਹੋਟਲ ਦੇ ਇੱਕ ਕਮਰੇ 'ਚੋਂ 150 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਰਾਮਬਨ: ਪੁਲਿਸ ਨੇ ਹੋਟਲ ਦੇ ਇੱਕ ਕਮਰੇ ‘ਚੋਂ 150 ਕਰੋੜ ਦੀ ਹੈਰੋਇਨ ਕੀਤੀ ਬਰਾਮਦ,ਊਧਮਪੁਰ: ਰਾਮਬਨ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਇੱਕ ਹੋਟਲ ਦੇ ਕਮਰੇ ‘ਚੋਂ 30 ਕਿੱਲੋ ਹੈਰੋਇਨ ਬਰਾਮਦ ਕੀਤੀ। ਮਿਲੀ ਜਾਣਕਾਰੀ ਮੁਤਾਬਕ ਇਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 150 ਕਰੋੜ ਦੱਸੀ ਜਾ ਰਹੀ ਹੈ।

ਹੋਰ ਪੜ੍ਹੋ:ਨੈਨੀਤਾਲ:ਹੋਟਲ ਮੈਟਰੋਪੋਲ ‘ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਖੇਤਰ ਵਿਚ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ ਸਮੱਗਲਰ ਸਰਗਰਮ ਹਨ। ਇਸ ਆਧਾਰ ‘ਤੇ ਵੱਖ-ਵੱਖ ਮੋਟਰ ਗੱਡੀਆਂ, ਹੋਟਲਾਂ ਅਤੇ ਗੈਸਟ ਹਾਊਸਾਂ ਦੀ ਤਲਾਸ਼ੀ ਲਈ ਗਈ।


ਜਿਸ ਦੌਰਾਨ ਉਹਨਾਂ ਨੇ ਇੱਕ ਹੋਟਲ ‘ਚ ਵੱਡੀ ਮਾਤਰਾ ‘ਚ ਹੈਰੋਇਨ ਬਰਾਮਦ ਕੀਤੀ। ਜਿਸ ‘ਚ 1-1 ਕਿਲੋ ਦੇ 30 ਪੈਕੇਟ ਸਨ, ਜਿਨ੍ਹਾਂ ‘ਚ ਹੈਰੋਇਨ ਸੀ। ਉਨ੍ਹਾਂ ‘ਤੇ ਈਗਲ ਅਤੇ ਉਰਦੂ ਵਿਚ ਕੁਦਰਤ ਕਾਰਵਾਂ ਦੇ ਮਾਰਕੇ ਅਤੇ ਨੰਬਰ ਲੱਗੇ ਹੋਏ ਸਨ।

ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ੇਰ ਸਿੰਘ ਘੁਬਾਇਆ ਦੀ ਨਾਮਜ਼ਦਗੀ ਰੱਦ ਕਰਨ ਲਈ ਕਿਹਾ

ਫਿਲਹਾਲ ਪੁਲਿਸ ਨੇ ਹੈਰੋਇਨ ਨੂੰ ਜ਼ਬਤ ਕਰ ਨਸ਼ਾ ਤਸਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜ਼ਲਦੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News