ਜੰਮੂ-ਕਸ਼ਮੀਰ ਦੇ ਸ਼ੋਪੀਆ ‘ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ

2 terrorist killed
ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ

ਜੰਮੂ-ਕਸ਼ਮੀਰ ਦੇ ਸ਼ੋਪੀਆ ‘ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ,ਸ਼ੋਪੀਆ: ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲੇ ‘ਚ ਅੱਜ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਅੱਜ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ ਕਰ ਦਿੱਤੇ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਸ਼ੋਪੀਆ ਜ਼ਿਲੇ ਦੇ ਇਮਾਮ ਸਾਹਬ ਖੇਤਰ ‘ਚ ਫੌਜ ਦੀ 44 ਆਰ. ਆਰ, ਪੁਲਿਸ ਦੀ ਐੱਸ. ਓ. ਜੀ. ਨਾਲ ਮਿਲ ਕੇ ਸਰਚ ਮੁਹਿੰਮ ਸ਼ੁਰੂ ਕੀਤੀ ਸੀ।

ਸੁਰੱਖਿਆ ਬਲਾਂ ਨੂੰ ਇਲਾਕੇ ‘ਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ।

ਹੋਰ ਪੜ੍ਹੋ:ਸ਼੍ਰੀਨਗਰ ‘ਚ ਹਸਪਤਾਲ ‘ਤੇ ਹਮਲਾ ਕਰ ਕੇ ਅੱਤਵਾਦੀ ਨੂੰ ਭਜਾਉਣ ਵਾਲਾ ਗ੍ਰਿਫਤਾਰ

ਜਿਸ ਦੌਰਾਨ ਸਰਚ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ, ਜਿਸ ਦੀ ਜਵਾਬੀ ਕਾਰਾਵਾਈ ਕਰਦੇ ਹੋਏ ਫੌਜ ਨੇ ਜੋ ਦੋ ਅੱਤਵਾਦੀਆਂ ਮਾਰ ਦਿੱਤੇ।


-PTC News