ਅੱਤਵਾਦੀਆਂ ਵੱਲੋਂ ਜੰਮੂ ਕਸ਼ਮੀਰ ‘ਚ ਮਾਰੇ ਗਏ ਸੇਬ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ  

ਅੱਤਵਾਦੀਆਂ ਵੱਲੋਂਜੰਮੂ ਕਸ਼ਮੀਰ ‘ਚ ਮਾਰੇ ਗਏ ਸੇਬਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ  
ਅੱਤਵਾਦੀਆਂ ਵੱਲੋਂਜੰਮੂ ਕਸ਼ਮੀਰ ‘ਚ ਮਾਰੇ ਗਏ ਸੇਬਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ  

ਅੱਤਵਾਦੀਆਂ ਵੱਲੋਂ ਜੰਮੂ ਕਸ਼ਮੀਰ ‘ਚ ਮਾਰੇ ਗਏ ਸੇਬ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ:ਅਬੋਹਰ : ਜੰਮੂ ਕਸ਼ਮੀਰ ‘ਚ ਬੀਤੀ 16 ਅਕਤੂਬਰ ਨੂੰਅੱਤਵਾਦੀਆਂ ਨੇ ਪੰਜਾਬ ਦੇ 2 ਸੇਬ ਵਪਾਰੀਆਂ ਨੂੰ ਗੋਲੀ ਮਾਰ ਦਿੱਤੀ ਸੀ। ਇਸ ਦੌਰਾਨ ਅਬੋਹਰ ਦੇ ਰਹਿਣ ਵਾਲੇ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦਾ ਅੱਜ ਫ਼ਾਜ਼ਿਲਕਾ ਰੋਡ ‘ਤੇ ਸਥਿਤ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਹੈ।

ਅੱਤਵਾਦੀਆਂ ਵੱਲੋਂਜੰਮੂ ਕਸ਼ਮੀਰ ‘ਚ ਮਾਰੇ ਗਏ ਸੇਬਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ  
ਅੱਤਵਾਦੀਆਂ ਵੱਲੋਂਜੰਮੂ ਕਸ਼ਮੀਰ ‘ਚ ਮਾਰੇ ਗਏ ਸੇਬਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ

ਇਸ ਅੰਤਿਮ ਸਸਕਾਰ ਮੌਕੇ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਾਵਲ, ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ, ਡੀ. ਐੱਸ. ਪੀ. ਅਬੋਹਰ ਰਾਹੁਲ ਭਾਰਦਵਾਜ, ਤਹਿਸੀਲਦਾਰ ਅਬੋਹਰ ਜੇ. ਐੱਸ. ਬਰਾੜ ਅਤੇ ਹੋਰ ਸਿਵਲ ਤੇ ਪੁਲਿਸ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਕਰਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।

ਅੱਤਵਾਦੀਆਂ ਵੱਲੋਂਜੰਮੂ ਕਸ਼ਮੀਰ ‘ਚ ਮਾਰੇ ਗਏ ਸੇਬਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ  
ਅੱਤਵਾਦੀਆਂ ਵੱਲੋਂਜੰਮੂ ਕਸ਼ਮੀਰ ‘ਚ ਮਾਰੇ ਗਏ ਸੇਬਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ

ਜ਼ਿਕਰਯੋਗ ਹੈ ਕਿ ਕਰੀਬ ਦਸ ਦਿਨ ਪਹਿਲਾਂ ਅਬੋਹਰ ਤੋਂ ਦੋ ਸੇਬ ਵਪਾਰੀ ਜੰਮੂ ਕਸ਼ਮੀਰ ਵਿਚ ਸੇਬ ਖ਼ਰੀਦਣ ਲਈ ਗਏ ਸਨ। ਜਦੋਂ ਸੇਬਾਂ ਨੂੰ ਲੋਡ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਸੀ ,ਜਿਸ ਨਾਲ ਵਪਾਰੀ ਚਰਨਜੀਤ ਸਿੰਘ ਦੀ ਮੌਤ ਹੋ ਗਈ ,ਜਦਕਿ ਸੰਜੀਵ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ।
-PTCNews